ਬਿੱਲੀ ਦੇ ਸਿਰ੍ਹਾਣੇ ਦੁੱਧ ਨਹੀਂ ਜੰਮਦਾ

- ਕਿਸੇ ਦੇ ਸੁਭਾਅ ਦੇ ਉਲਟ ਵਿਹਾਰ ਕਰਨਾ

ਯਸ਼ ਦੇ ਮਾਸੀ ਜੀ ਉਸ ਲਈ ਚਾਕਲੇਟ ਲੈ ਕੇ ਆਏ ਤਾਂ ਯਸ਼ ਨੇ ਆਪਣੀ ਮੰਮੀ ਨੂੰ ਕਿਹਾ, "ਮੰਮੀ, ਇਹ ਚਾਕਲੇਟ ਕੱਲ੍ਹ ਨੂੰ ਮੇਰੇ ਟਿਫ਼ਨ ਵਿੱਚ ਪਾ ਦਿਓ।" ਦੂਜੇ ਦਿਨ ਸਵੇਰੇ ਜਦੋਂ ਉਸ ਦੀ ਮੰਮੀ ਨੇ ਫ਼ਰਿੱਜ ਵਿੱਚ ਵੇਖਿਆ ਤਾਂ ਚਾਕਲੇਟ ਉੱਥੇ ਨਹੀਂ ਸੀ। ਪੁੱਛਣ 'ਤੇ ਯਸ਼ ਨੇ ਦੱਸਿਆ ਕਿ ਉਹ ਤਾਂ ਉਸ ਨੇ ਰਾਤ ਹੀ ਖਾ ਲਿਆ ਸੀ। "ਮੈਨੂੰ ਪਹਿਲਾਂ ਹੀ ਪਤਾ ਸੀ ਕਿ ਬਿੱਲੀ ਦੇ ਸਿਰਾਣੇ ਦੁੱਧ ਨਹੀਂ ਜੰਮਦਾ," ਮੰਮੀ ਨੇ ਹੱਸਦਿਆਂ ਹੋਇਆਂ ਕਿਹਾ।

ਸ਼ੇਅਰ ਕਰੋ