ਚਾਹੇ ਛੁਰੀ ਖ਼ਰਬੂਜ਼ੇ ਉੱਤੇ ਡਿੱਗੇ ਚਾਹੇ ਖ਼ਰਬੂਜ਼ਾ ਛੁਰੀ ਉੱਤੇ, ਨੁਕਸਾਨ ਖ਼ਰਬੂਜ਼ੇ ਦਾ ਹੀ ਹੈ

- ਜਦੋਂ ਸਭ ਪੱਖਾਂ ਤੋਂ ਕਿਸੇ ਦਾ ਨੁਕਸਾਨ ਹੋਵੇ

ਅੱਜ ਦੇ ਵਪਾਰਿਕ ਯੁੱਗ ਵਿੱਚ ਗ਼ਰੀਬ ਕਿਰਸਾਣ ਭਾਵੇਂ ਵੇਚੇ ਤੇ ਭਾਵੇਂ ਖ਼ਰੀਦੇ, ਉਹਦਾ ਨੁਕਸਾਨ ਹੀ ਨੁਕਸਾਨ ਹੈ। ਜੇ ਉਹ ਅਨਾਜ ਵੇਚਦਾ ਹੈ ਤਾਂ ਸਸਤਾ ਵੇਚਣਾ ਪੈਂਦਾ ਹੈ, ਜੇ ਲੋੜ ਪੈਣ 'ਤੇ ਖ਼ਰੀਦਦਾ ਹੈ ਤਾਂ ਮਹਿੰਗਾ ਖ਼ਰੀਦਣਾ ਪੈਂਦਾ ਹੈ। ਉਹਦਾ ਤਾਂ ਉਹੀ ਹਾਲ ਹੈ- ਚਾਹੇ ਛੁਰੀ ਖ਼ਰਬੂਜ਼ੇ 'ਤੇ ਡਿੱਗੇ, ਚਾਹੇ ਖ਼ਰਬੂਜ਼ਾ ਛੁਰੀ ਉੱਤੇ ਨੁਕਸਾਨ ਖ਼ਰਬੂਜ਼ੇ ਦਾ ਹੀ ਹੁੰਦਾ ਹੈ।

ਸ਼ੇਅਰ ਕਰੋ