ਸੋਹਣ ਕਰਮਚੰਦ ਨਾਲ ਸਾਂਝਾ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ। ਉਸ ਦੇ ਪਿਤਾ ਜੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਆਪਣੇ ਤੋਂ ਤਾਕਤਵਾਰ ਬੰਦੇ ਨਾਲ ਸਾਂਝਾ ਕੰਮ ਬਹੁਤ ਸੋਚ-ਸਮਝ ਕੇ ਸ਼ੁਰੂ ਕਰਨਾ ਚਾਹੀਦਾ ਹੈ । ਭਾਈਵਾਲੀ ਆਪਣੇ ਬਰਾਬਰ ਦੀ ਧਿਰ ਨਾਲ ਹੀ ਨਿਭ ਸਕਦੀ ਹੈ। ਕਰਮ ਚੰਦ ਵਰਗੇ ਸਖ਼ਤ ਸੁਭਾਅ ਵਾਲੇ ਨਾਲ ਤੇਰੀ ਭਾਈਵਾਲੀ ਨਹੀਂ ਨਿਭਣੀ । ਸਿਆਣਿਆਂ ਨੇ ਠੀਕ ਹੀ ਕਿਹਾ ਹੈ—ਡਾਢੇ ਨਾਲ ਭਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀ।