Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੬ ਸਾਵਣ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼
ਨਵੇਂ ਸ਼ਾਮਿਲ ਕੀਤੇ ਅਖਾਣ

ਵੰਡ ਖਾਏ ਖੰਡ ਖਾਏ, ਅੱਡ ਖਾਏ ਡਡ ਖਾਏ-ਵੰਡ ਕੇ ਖਾਣਾ ਚਾਹੀਦਾ ਹੈ

ਭਾਈ ਵੰਡ ਖਾਇ ਖੰਡ ਖਾਇ। ਆਪ ਖਾਧਾ ਤਾਂ ਕੀ ਖਾਧਾ ।

ਵੰਝਲੀ ਦਾ ਕੀ ਵਜਾਉਣਾ, ਮੂੰਹ ਹੀ ਵਿੰਗਾ ਕਰਨਾ ਏ-ਜਦ ਕੋਈ ਕਿਸੇ ਔਖੇ ਕੰਮ ਦਾ ਠੱਠਾ ਉੜਾਉਣ ਲਈ ਬਹੁਤ ਸੌਖਾ ਦੱਸੇ

ਤੇਰੇ ਲਈ ਤਾਂ ਅਖੇ 'ਵੰਝਲੀ ਦਾ ਕੀ ਵਜਾਉਣਾ, ਮੂੰਹ ਵਿੰਗਾ ਕਰਨਾ ਏ' ਰਤਾ ਮੇਰੀ ਥਾਂ ਕੰਮ ਕਰਕੇ ਵੇਖੋਂ ਤਾਂ ਪਤਾ ਲੱਗੇ।

ਵੰਝ ਧੀਆਂ ਰਾਵੀ, ਨਾ ਕੋਈ ਵੰਝੀ ਨਾ ਕੋਈ ਆਵੀ-ਜਦ ਕਿਸੇ ਸੰਬੰਧੀ ਨੂੰ ਬੜੀ ਦੂਰ ਭੇਜਕੇ ਪਿਛੋਂ ਉਸਦੀ ਸਾਰ ਨਾ ਲਈ ਜਾਵੇ

ਜਦ ਦਾ ਪ੍ਰਦੇਸ ਆਇਆ ਹਾਂ, ਘਰ ਵਾਲਿਆਂ ਨੇ ਪਿੱਛੋਂ ਖਬਰ ਸਾਰ ਲੈਣੀ ਵੀ ਛੱਡ ਦਿੱਤੀ ਹੈ। ਅਖੇ 'ਵੰਝ ਧੀਆਂ ਰਾਵੀ, ਨਾ ਕੋਈ ਵੰਝੀ ਨਾ ਕੋਈ ਆਵੀ'।

ਵੈਰੀ ਦੀ ਅੱਖ ਤੇ ਭੂਤ ਦੀ ਹਾਕ ਬੁਰੀ-ਵੈਰੀ ਦੀ ਨਜ਼ਰ ਬੁਰੀ ਤੇ ਭੂਤ ਦਾ ਪਿੱਛੋਂ ਬੁਲਾਉਣਾ ਮਾੜਾ

ਵੈਰੀ ਦੀ ਅੱਖ ਤੇ ਭੂਤ ਦੀ ਹਾਕ ਬੁਰੀ ਹੁੰਦੀ ਜੇ। ਵੈਰੀ ਦੀ ਨਜ਼ਰ ਪੱਥਰ ਵੀ ਪਾੜ ਦੇਂਦੀ ਹੈ।

ਵੈਰ ਪਈ ਡੂੰਮਣੀ ਖਿਧੌਲੇ ਪਾੜੇ-ਕਮਜ਼ੋਰ ਡਾਢਿਆਂ ਨਾਲ ਟਾਕਰਾ ਨਹੀਂ ਕਰ ਸਕਦਾ। ਸਗੋਂ ਆਪਣਾ ਹੀ ਕੁਝ ਗਵਾਉਂਦਾ ਹੈ

ਮੂਰਖ ਨੇ ਕੁਲੂ ਪਹਿਲਵਾਨ ਦਾ ਟਕਰਾ ਕੀ ਕਰਨਾ ਸੀ ? ਉਸਦਾ ਤਾਂ 'ਵੈਰ ਪਈ ਡੂੰਮਣੀ ਖਿਧੌਲੇ ਪਾੜੇ' ਵਾਲਾ ਲੇਖਾ ਬਣਿਆ ਹੋਇਆ ਹੈ। ਉਲਟਾ ਆਪ ਹੀ ਸੱਟਾਂ ਖਾ ਕੇ ਡਿੱਗਾ।

ਵੇਲੇ ਵੇਲੇ ਦਾ ਮੰਗਲ ਹੁੰਦਾ ਹੈ-ਹਰ ਕੰਮ ਨੂੰ ਸਮੇਂ ਸਿਰ ਹੀ ਕਰਨਾ ਯੋਗ ਹੈ

ਭੈਣ ਜੀ, ਚਲੋ ਸੁਭੱਦ੍ਰਾ ਦੇ ਘਰ ਵਧਾਈ ਦੇ ਆਈਏ। 'ਵੇਲੇ ਵੇਲੇ ਦਾ ਮੰਗਲ ਹੁੰਦਾ ਹੈ' ਪਿੱਛੋਂ ਜਾਣ ਦਾ ਕੀ ਲਾਭ ?

ਵੇਲੇ ਸਿਰ ਦਾ ਇੱਕੋ ਤੋਪਾ ਨੌ ਤੋਪਿਆਂ ਨੂੰ ਬਚਾਂਦਾ ਹੈ-ਜਦ ਸਮੇਂ ਸਿਰ ਕਿਸੇ ਖਰਾਬੀ ਦਾ ਇਲਾਜ ਕੀਤਾ ਜਾਵੇ, ਤਾਂ ਪਿੱਛੋਂ ਖੇਚਲ ਘੱਟ ਹੁੰਦੀ ਹੈ

ਹੁਣੇ ਦਾਰੂ ਕਰੋ। 'ਵੇਲੇ ਸਿਰ ਇੱਕੋ ਤੋਪਾ ਨੌਂ ਤੋਪਿਆਂ ਨੂੰ ਬਚਾਂਦਾ ਹੈ' ਪਿੱਛੋਂ ਬੜੇ ਦੁਖੀ ਹੋਵੋਂਗੇ।

ਵੇਲਾ ਨਿਕਲ ਜਾਂਦਾ ਏ, ਗੱਲ ਯਾਦ ਰਹਿ ਜਾਂਦੀ ਏ-ਮੁਸੀਬਤ ਟਲ ਜਾਂਦੀ ਹੈ, ਪਰ ਦੁਖ ਵੇਲੇ ਕਿਸੇ ਦੀ ਦੱਸੀ ਬੇਦਰਦੀ ਨਹੀਂ ਵਿਸਰਦੀ

ਸ਼ਾਹ, ਕੋਈ ਗੱਲ ਨਹੀਂ, 'ਵੇਲਾ ਨਿਕਲ ਜਾਂਦਾ ਏ, ਗੱਲ ਯਾਦ ਰਹਿ ਜਾਂਦੀ ਏ' ਔਖ ਸੌਖ ਕੱਟ ਲਵਾਂਗੇ, ਪਰ ਤੇਰੀ ਨਿਰਦੈਤਾ ਨੂੰ ਨਹੀਂ ਭੁੱਲਾਂਗੇ।

ਵੇਖੀਏ ਊਠ ਕਿਸ ਕਰਵਟ ਬੈਠਦਾ ਹੈ-ਵੇਖੀਏ, ਕੀ ਹੁੰਦਾ ਹੈ ਜਾਂ ਹਾਲਾਤ ਕਿਸ ਤਰ੍ਹਾਂ ਬਦਲਦੇ ਹਨ

ਵੀਅਤਨਾਮ ਦੀ ਲੜਾਈ ਲਮਕੀ ਜਾਂਦੀ ਏ । 'ਵੇਖੀਏ ਅਖੀਰ ਊਠ ਕਿਸ ਕਰਵਟ ਬੈਠਦਾ ਹੈ।'

ਵੇਖ ਪਰਾਈਆਂ ਚੰਗੀਆਂ, ਮਾਂਵਾਂ, ਧੀਆਂ, ਭੈਣਾਂ ਜਾਣੈ-ਸਦਾ ਪਰਾਈ ਇਸਤਰੀ ਨੂੰ ਵੇਖ ਮਾਂ, ਧੀ ਜਾਂ ਭੈਣ ਸਮਝੋ

ਸ਼ਾਸਤ੍ਰ ਤੇ ਗ੍ਰੰਥ ਪਏ ਕਹਿਣ ਕਿ 'ਵੇਖ ਪਰਾਈਆਂ ਚੰਗੀਆਂ, ਮਾਂਵਾਂ, ਧੀਆਂ ਭੈਣਾਂ ਜਾਣੈ' ਪਰ ਜਦ ਤਕ ਪਖੰਡੀ ਮਰਦ ਇਸਤ੍ਰੀ ਨੂੰ ਡੱਬੇ ਵਿਚ ਬੰਦ ਕਰੀ ਰੱਖਣਗੇ, ਕੀ ਸਬੂਤ ਹੈ ਕਿ ਅਸਲੋਂ ਅਸੀਂ
ਉਹਨਾਂ ਨੂੰ ਇੰਞ ਹੀ ਜਾਣਦੇ ਹਾਂ ?

ਵਿੰਗਾ ਤੱਕਲਾ ਜੁੱਤੀ ਨਾਲ ਹੀ ਸਿੱਧਾ ਹੁੰਦਾ ਏ-ਕੁਪੱਤਾ ਜਾਂ ਅੜਬ ਆਦਮੀ ਜ਼ੋਰ ਨਾਲ ਹੀ ਠੀਕ ਹੁੰਦਾ ਹੈ

'ਵਿੰਗਾ ਤੱਕਲਾ ਭਾਊ ਜੁੱਤੀ ਨਾਲ ਈ ਸਿੱਧਾ ਹੁੰਦਾ ਈ'। ਤੇ ਇਹਨੇ ਏਦਾਂ ਥੋੜ੍ਹਾ ਸਮਝਣਾ ਏ।

ਵਿਧਾਤਾ ਦੇ ਰਾਹ ਨਿਆਰੇ-ਕਿਸਮਤ ਦੇ ਕੜਛੇ ਅਨੋਖੇ ਢੰਗ ਨਾਲ ਆ ਮਿਲਦੇ ਹਨ

ਮਹਾਂ ਸਿੰਘ 'ਵਿਧਾਤਾ ਦੇ ਰਾਹ ਨਿਆਰੇ !' ਕੀ ਪਤਾ ਸੀ ਤੁਹਾਡੀ ਕਿਸਮਤ ਵਿਚ ਦੋਹਾਂ ਮਿਸਲਾਂ ਦੀ ਨੂਰ-ਪਰਸਤੀ ਲਿਖੀ ਹੋਈ ਹੈ।