ਤੇਰਾ ਖ਼ਿਆਲ ਹੈ ਰਾਜਾ ਸੁਖੀ ਸੌਂਦਾ ਹੈ। ਗਲਤ ਹੈ ਇਹ ਖ਼ਿਆਲ 'ਜੇਡਾ ਸਿਰ ਤੇਡੀਆਂ ਸਿਰ ਪੀੜਾਂ' ਹੁੰਦੀਆਂ ਹਨ।
ਸ਼ੇਅਰ ਕਰੋ
ਜੀ, 'ਲੋਹੇ ਨੂੰ ਲੋਹਾ ਕਟਦਾ ਹੈ', ਇੱਟ ਦਾ ਜਵਾਬ ਪੱਥਰ ਨਾਲ ਦਿਉਂਗੇ ਤਦੇ ਉਹ ਮੰਨੇਗਾ।
ਕਿਰਤੀ-ਸ਼ਾਹ ਜੀ, ਤੁਹਾਡੇ ਕੰਮ ਅਸੀਂ ਹੀ ਕਰ ਸਕਦੇ ਹਾਂ ਅਖੇ 'ਲੋਹਾ ਜਾਣੇ ਲੋਹਾਰ ਜਾਣੇ, ਧੌਂਕਣ ਵਾਲੇ ਦੀ ਬਲਾ ਜਾਣੇ' ਤੁਸੀਂ ਵਹੀਆਂ ਫੋਲੋ।
ਜੀਤ ਸਿੰਘ ਜੀ, ਹੁਣ ਵਾਧੂ ਖੇਕਲਾਂ ਛੱਡ ਦਿਓ। 'ਲੋਹਕਾ ਲੱਦ ਸਵੇਲੇ ਆ' ਵਾਲਾ ਨੇਮ ਧਾਰੋ।
ਮੇਰਾ ਕੀ ਵਾਸਤਾ ਹੈ ਜੁ ਲੱਭ ਅੜਾਦਾਂ। ਅਖੇ 'ਲੈਣੀ ਇਕ ਨਾ ਦੇਣੀ ਦੋ' ਮੈਂ ਨਹੀਂ ਵਿੱਚ ਆਉਂਦਾ।
ਧਰਮ ਵੀਰ ਵੀ ਆਪਣੀ ਕਿਸਮ ਦਾ ਆਪ ਹੀ ਏ। ਕੰਮ ਤਾਂ ਲੈ ਲੈਂਦਾ ਹੈ, ਪਰ ਮਜ਼ੂਰੀ ਨਹੀਂ ਦੇਂਦਾ। ਅਖੇ “ਲੈਣਾ ਨਾ ਦੇਣਾ, ਵਜਾ ਦਾਦੀ ਵਜਾ" ਵਾਲਾ ਲੇਖਾ ਹੈ।
'ਲੈਣਾ ਨਾ ਦੇਣਾ, ਨਾ ਕਾਰੇ ਨਾ ਮਸਲੇ' ਖ਼ਾਹ-ਮ-ਖ਼ਾਹ ਹੀ ਮੇਰੇ ਗਲੇ ਪਈ ਜਾਂਦਾ ਹੈ।
ਮਾਸੀ ! ਕਿਸੇ ਪਾਸੋਂ ਕਰਜ਼ਾ ਚੁੱਕ ਕੇ ਸ਼ਾਹੂਕਾਰਾ ਤੋਰਨਾ ਚੰਗਾ ਨਹੀਂ, ‘ਲੈਣ ਵਿਆਜੀ ਦੇਣ ਉਧਾਰੇ; ਉਹਨਾਂ ਦੇ ਕਿਉਂ ਨਾ ਰਹਿਣ ਕੰਵਾਰੇ।' ਇਸ ਵਿੱਚ ਘਾਟਾ ਹੀ ਘਾਟਾ ਹੈ।
ਬੜੀ ਹੀ ਨਿਆਰੀ ਹੈ। ਜਿਸ ਵੇਲੇ ਵੇਖੋ ਲੈਣ ਦੀਆਂ ਹੀ ਗੱਲਾਂ ਕਰਦੀ ਰਹਿੰਦੀ ਹੈ । ਦੇਣ ਦਾ ਨਾਂ ਨਹੀਂ ਲੈਂਦੀ, ਇਹ ਤਾਂ ਲੈਣ ਨੂੰ ਸਹਿਸਰ ਬਾਹੂ ਤੇ ਦੇਣ ਨੂੰ ਮੁਰਲੀ ਮਨੋਹਰ ਹੈ।
ਨੱਥਾ ਸਿੰਘ, ਵਪਾਰ ਦਾ ਚੰਗਾ ਨਹੀਂ, ਜੋ ਲੈ ਜਾਵੇ ਦੇਣ ਵਿੱਚ ਹੀ ਨਹੀਂ ਆਉਂਦਾ। ਉਹ ਤਾਂ 'ਲੈਣ ਦਾ ਸ਼ਾਹ ਤੇ ਦੇਣ ਦਾ ਦੀਵਾਲੀਆ ਹੈ।'
ਸੀਤਾ ਰਾਮ ਨੂੰ ਗੁੱਸਾ ਆ ਗਿਆ, ਉਹ ਵੀ ਕੌੜਾ ਕਸੈਲਾ ਬੋਲਿਆ। ਪਰ ਲੇਲੇ ਦੀ ਬਘਿਆੜ ਨਾਲ ਕੀ ਵਟੀਂਦੀ ਏ ? ਉਲਟਾ ਧੌਲ ਧਪਾ ਖਾ ਕੇ ਘਰ ਨੂੰ ਤੁਰ ਗਿਆ।
ਬੱਚਾ; ਵਿਹਾਰ ਵਿੱਚ ਬੜਾ ਸੁਚੇਤ ਰਹਿਣਾ, ਪਾਈ ਪਾਈ ਦਾ ਹਿਸਾਬ ਰੱਖਣਾ । ਸਿਆਣਿਆਂ ਐਵੇਂ ਨਹੀਂ ਜੇ ਆਖਿਆ 'ਲੇਖਾ ਮਾਵਾਂ ਧੀਆਂ ਦਾ।'
ਮੇਰੇ ਨਾਲ ਲੇਖਾ ਨਾ ਕਰ ਪੁੱਤਰਾ ! ਮੇਰੀ ਕੀਤੀ ਨੂੰ ਤੂੰ ਦੋ ਜਹਾਨ ਨਹੀਂ ਲਾਹ ਸਕਦਾ। 'ਲੇਖਾ ਨਾ ਕਰ ਸ਼ਾਹਾਂ ਨਾਲ, ਮਤ ਦੇਣਾ ਆਵੀਂ।'