ਦੁਖ ਹੀ ਦੁਖ ਹੈ, ਮੈਨੂੰ ਵੱਡੇ ਪਰਵਾਰ ਦਾ। ਸੱਚ ਹੈ, 'ਜਿਨਾ ਸੀ, ਉਤਨਾ ਪਾਲਾ, ਜਿੰਨਾ ਟੱਬਰ, ਉਨਾ ਮੁਕਾਲਾ ।'
ਸ਼ੇਅਰ ਕਰੋ
ਡਰ ਤੇ ਦਾਬੇ ਦਾ ਕੂੜਾ ਭਾਰ ਪੈਦਾ ਕਰਨਾ ਐਉਂ ਹੈ, ਜਿਵੇਂ ਰੇਤਲੀ ਨੀਂਹ ਤੇ ਉਸਾਰਨਾ। 'ਜਿਨਾ ਭਉ ਤਿਨ ਨਹਿ ਭਉ' ਅਸਲੀ ਟੀਚਾ ਤਾ ਸਭ ਤ੍ਰੀਕਿਆਂ ਦਾ ਇਹ ਹੀ ਹੈ ਕਿ ਬੰਦਾ ਨਿਰਭਉ ਹੋ ਜਾਵੇ ।
ਸਿਆਣਪ ਤਾਂ ਇਸ ਵਿੱਚ ਹੈ ਕਿ ‘ਜਿੰਨਾ ਫਲੇ, ਓਨਾਂ ਝੁਕੇ" ਹੰਕਾਰ ਪਾਪ ਦਾ ਮੂਲ ਹੈ।
ਅਮਲ ਵੀ ਖਾਸਾ ਆਇਆ ਸੀ ਪਰ 'ਜਿਨ੍ਹਾਂ ਖਾਧਾ ਲੱਪ ਗੜੱਪੀ, ਉਹ ਕੀ ਜਾਣਨ ਉਂਗਲ ਚੱਟੀ। ਵਾਲਾ ਲੇਖਾ। ਸੱਤ-ਸੰਗੀਆਂ ਵਿੱਚ ਬੈਠ ਕੇ ਤੇ ਗੋਡਿਆਂ ਉਤੇ ਕੂਹਣੀਆਂ ਧਰ ਕੇ ਗਦ ਗਦ ਬਾਟਾ ਚਾੜ੍ਹਨ ਨਾਲ ਜੋ ਲਾਲੀਆਂ ਚੜ੍ਹਨੀਆਂ ਸਨ, ਉਹ ਇਸ ਨਾਲ ਕਿਥੇ ?
ਕਰਮ ਸਿੰਘ-ਸ਼ਾਹ ! ਗੁਲਾਬ ਚੰਦ ਨੂੰ ਕੀ ਆਖਣਾ ਹੈ ? ਉਸਨੇ ਆਪਣਿਆਂ ਦਾ ਇਤਨਾ ਨੁਕਸਾਨ ਕੀਤਾ ਤਾਂ ਦੂਜਿਆਂ ਦਾ ਜੇ ਚਲਾ ਜਾਵੇ, ਤਾਂ ਉਸਨੂੰ ਕੀ ਦੁੱਖ ? 'ਜਿਨ੍ਹਾਂ ਸਾੜੇ ਆਪਣੇ, ਫੂਕ ਦੇਣ ਪਰਾਏ ।'
ਜਿੰਨਾ ਗੁੜ ਪਾਓ ਓਨਾ ਹੀ ਮਿੱਠਾ ਹੁੰਦਾ ਹੈ। ਤੁਸਾਂ ਜਿਹੇ ਜਿਹੇ ਪੈਸੇ ਦਿੱਤੇ, ਓਹੋ ਜਿਹਾ ਅਸਾਂ ਤੁਹਾਡਾ ਕੰਮ ਕਰ ਦਿੱਤਾ।
ਇਹ ਠੱਗ ਜੀ ਮਹਾਰਾਜ ਤਾਂ ਇਹ ਸਿੱਖਿਆ ਦੇ ਕੇ ਖਿਸਕ ਗਏ। ਇਹ ਮਾਂਦੀ ਜੀ ਮੱਧ ਹਿੰਦੁਸਤਾਨ ਦੇ ਪ੍ਰਸਿੱਧ ਠੱਗਾਂ ਦੇ ਟੋਲੇ ਦੇ ਚਲਤੇ ਪੁਰਜ਼ੇ ਹਨ। 'ਜਿਨ ਮਨਿ ਹੋਰ ਮੁਖਿ ਹੋਰ ਸਿ ਕਾਢੇ ਕਚਿਆ ॥
ਮੈਂ ਜਾਣਨੀ ਆਂ, ਹਰ ਇੱਕ ਨਾਲ ਸਾਨੂੰ ਪ੍ਰੇਮ ਕਰਨਾ ਚਾਹੀਦਾ ਏ। ਗੁਰਬਾਣੀ ਵਿੱਚ ਲਿਖਿਆ ਨਹੀਂ : 'ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਓ।'
ਨੌਜਵਾਨ ਮੁੰਡਾ-ਪਿਆਰੀ ! ਐਵੇਂ ਵਹਿਮ ਵਿੱਚ ਨਾ ਪਉ। ਠੀਕ ਕਹਿੰਦੇ ਨੇ ‘ਜਿਨ ਨਿਕਲ ਜਾਂਦਾ ਹੈ, ਪਰ ਜਨ ਨਹੀਂ ਜਾਂਦਾ।'
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇਂ ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥
ਅਸੀਂ ਸਰਦਾਰ ਜੀ ਦੇ ਨਾਲ ਰਵਾਂਗੇ। ਉਨ੍ਹਾਂ ਦੇ ਵਿਰੁੱਧ ਨਹੀਂ ਤੁਰ ਸਕਦੇ। 'ਜਿੱਧਰ ਲਾੜਾ, ਉੱਧਰ ਜੰਜ'। ਸਾਡਾ ਤਾਂ ਆਸਰਾ ਪਰਨਾ ਉਹੀ ਹਨ।
ਈਸ਼ਰ ਦੇਈ- ਧਨ ਭਾਗ ਹਨ, ਸਾਰੇ ਕੰਮ ਰਾਸ ਜਾਪਦੇ ਹਨ । ਠੀਕ ਹੀ ਹੈ, 'ਜਿੱਧਰ ਰੱਬ, ਉੱਧਰ ਸਭ। ਸਾਡੇ ਮਨ ਵਿੱਚ ਜੁ ਸਚਿਆਈ ਹੈ ।