ਖ਼ਰਬੂਜ਼ੇ ਨੂੰ ਵੇਖ ਕੇ ਖ਼ਰਬੂਜ਼ਾ ਰੰਗ ਫੜਦਾ ਹੈ

- (ਆਲੇ-ਦੁਆਲੇ ਅਤੇ ਸੰਗਤ ਦਾ ਪ੍ਰਭਾਵ ਪੈਣਾ)

ਗੁਰਜੀਤ ਦੀ ਮਾਸੀ, ਨਵੇਂ ਫ਼ੈਸ਼ਨ ਵਾਲੇ ਕੱਪੜੇ ਪਹਿਨ ਕੇ ਖੜ੍ਹੀ ਗੁਰਜੀਤ ਵੱਲ ਵੇਖ ਕੇ ਬਲੀ, "ਗੁਰਜੀਤ। ਪਹਿਲਾਂ ਤਾਂ ਤੂੰ ਬਹੁਤ ਸਿੱਧੀ-ਸਾਦੀ ਸੀ ਪਰ ਯੂਨੀਵਰਸਿਟੀ ਜਾ ਕੇ ਹੋਰਨਾਂ ਕੁੜੀਆਂ ਦੀ ਰੀਸੋ-ਰੀਸੀ ਬਹੁਤ ਫੈਸ਼ਨ ਕਰਨ ਲੱਗ ਪਈ ਏਂ।" "ਭੈਣ ਜੀ, ਖ਼ਰਬੂਜ਼ੇ ਨੂੰ ਵੇਖ ਕੇ ਖ਼ਰਬੂਜ਼ਾ ਰੰਗ ਫੜਦਾ ਹੈ," ਨੇੜੇ ਬੈਠੀ ਗੁਰਜੀਤ ਦੀ ਮਾਂ ਨੇ ਕਿਹਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ