ਮੈਂ ਵੀ ਰਾਣੀ ਤੂੰ ਵੀ ਰਾਣੀ ਕੌਣ ਭਰੇਗਾ ਘਰ ਦਾ ਪਾਣੀ

- (ਜਦੋਂ ਕੋਈ ਆਪਣੀ ਜਿੰਮੇਵਾਰੀ ਨਾ ਸਮਝੇ)

ਵੀਰਵੰਤੀ ਨੂੰ ਐਤਵਾਰ ਵਾਲੇ ਦਿਨ ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਪਿਆ। ਦੁਪਹਿਰ ਤੱਕ ਜਦ ਉਹ ਵਾਪਸ ਘਰ ਪਹੁੰਚੀ ਤਾਂ ਘਰ ਦਾ ਸਾਰਾ ਕੰਮ ਖਿੱਲਰਿਆ ਪਿਆ ਸੀ। ਉਸ ਦੀ ਧੀ ਟੈਲੀਵੀਜ਼ਨ ਵੇਖ ਰਹੀ ਸੀ ਅਤੇ ਨੂੰਹ ਸੁੱਤੀ ਪਈ ਸੀ। ਵੀਰਵੰਤੀ ਨੇ ਦੋਹਾਂ ਨੂੰ ਆਖਿਆ, "ਠੀਕ ਹੈ ਤੁਸੀਂ ਦੋਵੇਂ ਕਮਾਊ ਹੋ ਪਰ ਆਪਣੇ ਘਰ ਦਾ ਕੰਮ ਕਰਨ ਦਾ ਕੋਈ ਮਿਹਣਾ ਨਹੀਂ ਹੁੰਦਾ। ਤੁਹਾਡਾ ਤਾਂ ਉਹ ਹਾਲ ਹੈ  ਅਖੇ- ਮੈਂ ਵੀ ਰਾਣੀ ਤੂੰ ਵੀ ਰਾਣੀ ਕੌਣ ਭਰੇਗਾ ਘਰ ਦਾ ਪਾਣੀ।"

ਸ਼ੇਅਰ ਕਰੋ

📝 ਸੋਧ ਲਈ ਭੇਜੋ