ਨਕ ਵਢਾਇਆ ਜੇਬੇ ਪਾਇਆ, ਤੇ ਨਾਂ ਰਖਿਆ ਸ਼ਰਮਿੰਦੀ

- (ਜਦ ਕਿਸੇ ਨੂੰ ਬਹੁਤ ਨਮੋਸ਼ੀ ਝੱਲਣੀ ਪਵੇ)

ਆਦਮੀ- ਕਰਨਾ ਕੀ ਊ, ਡੁੱਬ ਮਰ ! ਹੋਰ ਕੀ ਕਰਨਾ ਏ। ਸਚ-ਮੁੱਚ ਓਹਾ ਗੱਲ ਕੀਤੀ ਜੇ ਅਖੇ 'ਨਕ ਵਢਾਇਆ ਜੇਬੇ ਪਾਇਆ ਨਾਂ ਸ਼ਰਮਿੰਦੀ। ਮੂਰਖਾ, ਤੂੰ ਭੀ ਤਾਂ ਚੌਧਰੀ ਦਾ ਮਾਂ ਪਿਉ ਜਾਇਆ ਸਕਾ ਭਰਾ ਏਂ ਤੇਰੀ ਭੀ ਤਾਂ ਓਹੀ ਸਕੀ ਭਤਰੀ ਲਗਦੀ ਏ । ਤੇਰੀ ਤੇ ਚੌਧਰੀ ਦੀ ਇਕ ਦਾੜ੍ਹੀ, ਇਕ ਪੱਗ, ਅਜੇ ਵੀ ਆਖਣਾ ਏਂ ਕੀ ਕਰਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ