ਉਹ ਦਿਨ ਡੁੱਬਾ,ਜਦੋਂ ਘੋੜੀ ਚੜ੍ਹਿਆ ਕੁੱਬਾ

- (ਕਿਸੇ ਤੋਂ ਵਿਅਰਥ ਆਸ ਰੱਖਣੀ)

ਜਦੋਂ ਕੁਲਜੀਤ ਨੇ ਮੈਨੂੰ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਉਸ ਨੂੰ ਕਿਹਾ ਹੈ ਕਿ ਉਹ ਉਸ ਨੂੰ ਪੰਜਾਬ ਐਂਡ ਸਿੰਧ ਬੈਂਕ ਵਿੱਚ ਨੌਕਰੀ ਲੁਆ ਦੇਵੇਗਾ, ਤਾਂ ਮੈ ਹੱਸ ਕੇ ਕਿਹਾ, "ਉਹ ਦਿਨ ਡੁੱਬਾ,ਜਦੋਂ ਘੋੜੀ ਚੜ੍ਹਿਆ ਕੁੱਬਾ।" ਜੇਕਰ ਉਸਦੀ ਇੰਨੀ ਚਲਦੀ ਹੋਵੇ, ਤਾਂ ਉਸਦਾ ਆਪਣਾ ਪੁੱਤਰ ਬੀ.ਏ.ਪਾਸ ਕਰ ਕੇ ਇਉਂ ਵਿਹਲਾ ਫਿਰੇ? ਉਹ ਬੱਸ ਗੱਲਾਂ ਕਰਨ ਜੋਗਾ ਹੀ ਹੈ, ਕਰਨ ਜੋਗਾ ਕੁਝ ਨਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ