ਰਾਮਕੀ ਘੋਂ ਕੋ ਪੀਹ, ਘੋਂ ਕੇ ਪੀਹ । ਨਾਲ ਪਿਹਾਉਣ ਵਾਲੀ ਨੂੰ ਵੀ ਪੀਹ

- (ਕਿਸੇ ਦਾ ਕੰਮ ਕਰਨਾ ਪਰ ਉਸ ਨੂੰ ਮਾਰ ਮੁਕਾ ਕੇ ਦੁਖੀ ਕਰਕੇ)

ਪੇਕੇ ਘਰ ਜਲ੍ਹਣ ਦੀ ਇਸਤ੍ਰੀ ਪ੍ਰਭਾਤੇ ਉੱਠ ਕੇ ਚੱਕੀ ਝੋਂਦੀ ਸੀ । ਇਕ ਦਿਨ ਜਲ੍ਹਣ ਹੁਰੀਂ ਜਾ ਪੁੱਜੇ । ਆਪਣੀ ਇਸਤ੍ਰੀ ਨੂੰ ਰੱਬ ਦੇ ਪਾਸਿਉਂ ਹਟਿਆ ਵੇਖ, ਇਨ੍ਹਾਂ ਨੂੰ ਗੁੱਸਾ ਆ ਗਿਆ। ਚੱਕੀ ਝੋਈ ਵੇਖ ਕੇ ਬੋਲੇ :- ਰਾਮ ਕੀ ਘੋਂ ਕੋ ਪੀਹ, ਘੋਂ ਕੇ ਪੀਹ, ਨਾਲ ਪਿਹਾਉਣ ਵਾਲਿਆਂ ਨੂੰ ਵੀ ਪੀਹ' । ਇਹ ਬਚਨ ਸੁਣ ਕੇ ਉਹਨਾਂ ਦੀ ਇਸਤਰੀ ਉੱਠ ਖੜੋਤੀ ਅਰ ਗਲ ਵਿਚ ਪੱਲਾ ਪਾ ਕੇ ਪੈਰਾਂ ਤੇ ਢਹਿ ਪਈ । ਅਰਜ਼ ਕੀਤੀ ਬਖਸ਼ ਲਓ । ਰੱਖ ਲਓ।

ਸ਼ੇਅਰ ਕਰੋ

📝 ਸੋਧ ਲਈ ਭੇਜੋ