ਰੋਗੀ ਦਾ ਖਾਧਾ ਤੇ ਕਰਜ਼ਾਈ ਦਾ ਕਮਾਇਆ ਬਰਾਬਰ

- (ਰੋਗੀ ਨੂੰ ਜਿਵੇਂ ਖੁਰਾਕ ਨਹੀਂ ਲਗਦੀ, ਤਿਵੇਂ ਕਰਜ਼ਾਈ ਦੀ ਕਮਾਈ ਸ਼ਾਹ ਚੱਟ ਜਾਂਦਾ ਹੈ)

ਲੱਖੂ- ਵਿਚਾਰਾ ਕੰਮ ਤਾਂ ਬੜਾ ਕਰਦਾ ਹੈ, ਪਰ ਮਾਪਿਆਂ ਦਾ ਕਰਜ਼ਾ ਵਿਚਾਰੇ ਨੂੰ ਸਿਰ ਚੁੱਕਣ ਹੀ ਨਹੀਂ ਦੇਂਦਾ। ਜੋ ਕਮਾਂਦਾ ਹੈ, ਸ਼ਾਹਾਂ ਦੇ ਘਰ ਹੀ ਪੁਚਾ ਆਂਦਾ ਹੈ। ਉਹ ਕਿਵੇਂ ਮੇਲੇ ? 'ਰੋਗੀ ਦਾ ਖਾਧਾ ਤੇ ਕਰਜ਼ਾਈ ਦਾ ਕਮਾਇਆ ਬਰਾਬਰ' ਹੀ ਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ