ਸਾਡੇ ਪਿੰਡ ਦੇ ਪੜ੍ਹੇ-ਲਿਖੇ ਸੂਝਵਾਨ ਸਰਪੰਚ ਨੇ ਗਲੀਆਂ ਪੱਕੀਆਂ ਕਰਵਾ ਕੇ, ਗੰਦੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਕਰਕੇ ਪਿੰਡ ਦੀ ਕਾਇਆ ਕਲਪ ਕਰ ਦਿੱਤੀ ਹੈ। ਉਹ ਸਮੇਂ-ਸਮੇਂ ਡਾਕਟਰੀ ਸਹਾਇਤਾ ਕੈਂਪ ਵੀ ਲਗਵਾਉਂਦਾ ਰਹਿੰਦਾ ਹੈ। ਉਸ ਦੇ ਕੀਤੇ ਕੰਮਾਂ ਨੂੰ ਦੇਖ ਕੇ ਹਰ ਕੋਈ ਉਸ ਦੀ ਪ੍ਰਸੰਸਾ ਕਰਦਾ ਹੈ। ਠੀਕ ਹੀ ਹੈ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ।