ਸੇਰ ਦੁੱਧ ਤੇ ਵੀਹ ਸੇਰ ਪਾਣੀ ਘੁੰਮਰ-ਘੁੰਮਰ ਫਿਰੇ ਮਧਾਣੀ

- ਕਿਸੇ ਦੀ ਹੱਦੋਂ ਵੱਧ ਪ੍ਰਸੰਸਾ ਕਰਨਾ

ਰਾਣੀ ਆਪਣੇ ਅਮਰੀਕਾ ਗਏ ਪੁੱਤਰ ਦੀਆਂ ਤੇ ਉਸ ਦੀ ਚੰਗੀ ਤਨਖ਼ਾਹ ਦੀਆਂ ਸਿਫ਼ਤਾਂ ਕਰ ਕੇ ਚਲੀ ਗਈ ਤਾਂ ਉਸ ਦੀ ਗੁਆਂਢਣ ਦੂਜੀ ਗੁਆਂਢਣ ਨੂੰ ਕਹਿਣ ਲੱਗੀ, "ਲੈ ਦੇਖ, 'ਸੇਰ ਦੁੱਧ ਤੇ ਵੀਹ ਸੇਰ ਪਾਣੀ, ਘੁੰਮਰ-ਘੁੰਮਰ ਫਿਰੇ ਮਧਾਣੀ' ਜਿਵੇਂ ਕਿਸੇ ਨੂੰ ਪਤਾ ਹੀ ਨਹੀਂ ਕਿ ਇਹਦਾ ਮੁੰਡਾ ਤਾਂ ਉੱਥੇ ਕਿਸੇ ਹੋਟਲ ਵਿੱਚ ਸਫ਼ਾਈ ਦਾ ਕੰਮ ਕਰਦਾ ਹੈ।"

ਸ਼ੇਅਰ ਕਰੋ