ਭਾਈ ਸੱਚੀ ਗੱਲ ਤਾਂ ਇਹ ਹੈ ਕਿ ਤੇਰੇ ਨਾਲ ਸਾਡੀ ਨਹੀਂ ਨਿਭਣੀ, ਤੇਰਾ ਰਾਹ ਇਹ ਤੇ ਸਾਡਾ ਇਹ।
ਸ਼ੇਅਰ ਕਰੋ
ਅਖੇ 'ਭਾਰ ਪਏ ਮਲਿਆਰੀਆਂ ਤੇ ਚਾ ਚਾ ਮਾਰੇ ਖਾਰੀਆਂ' ਏਨਾਂ ਨਖ਼ਰਾ ਚੜ੍ਹ ਗਿਆ ਸੂ ਕਿ ਖਸਮ ਨਾਲ ਵੀ ਸਿੱਧੇ ਮੂੰਹ ਕੂੰਦੀ ਨਹੀਂ।
ਤੇਰਾ ਤਾਂ ਇਹ ਹਿਸਾਬ ਹੈ, ਅਖੇ 'ਭਾਰ ਚਾਵਨ ਵੇਲੇ ਚੰਗਾ ਭਲਾ, ਘਾਲ ਕਰਨ ਵੇਲੇ ਡੋਰਾ' ਕੰਮ ਵੇਲੇ ਤਾਂ ਤੈਨੂੰ ਹੁਜਤਾਂ ਸੁੱਝ ਪੈਂਦੀਆਂ ਹਨ ਤੇ ਅੱਗੇ ਪਿੱਛੇ ਬੁੱਲ੍ਹੇ ਲੁੱਟਦਾ ਵਾਂ।
ਵਾਹ ਭਾਈ ਵਾਹ ! ਇਹ ਤਾਂ 'ਭਾਬੀ ਦਾ ਸੂਤ ਤੇ ਦੇਵਰ ਦਲਾਲ' ਵਾਲੀ ਗੱਲ ਹੋਈ। ਤੇਰੇ ਕੰਮ ਦੀ ਹਾਂ, ਤੇਰੀ ਘਰ ਵਾਲੀ ਨੇ ਭਰਨੀ ਹੀ ਹੋਈ।
ਤੁਸਾਡੀ ਸਹਾਇਤਾ ਅਜੇਹੇ ਵੇਲੇ ਪੁੱਜੀ ਜਦ ਲੋੜ ਨਹੀਂ ਸੀ ਰਹੀ। ਅਖੇ 'ਭਾਜੀ ਆਈ ਸੁਤਿਆਂ ਨਾ ਮੈਂ ਨਾ ਮੇਰੇ ਕੁਤਿਆਂ।'
ਮੈਂ ਤਾਂ ਮੰਨ ਗਿਆ ਹਾਂ ਕਿ 'ਭਾਗ ਵੇਖ ਕੇ ਨਹੀਂ ਲਗਦੇ' ਕੌਣ ਕਹਿ ਸਕਦਾ ਸੀ ਕਿ ਏਨੇ ਨੀਚ ਚਵਲ ਦੇ ਘਰ ਲਛਮੀ ਪ੍ਰਵੇਸ਼ ਕਰੇਗੀ।
ਇਹ ਗੱਲ ਪੱਲੇ ਬੰਨ੍ਹ ਲਉ, ‘ਭਾਉ ਨਾ ਜਾਣੇ ਭਾਈ।' ਵਿਹਾਰ ਵਿਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ । ਲੇਖਾ ਮਾਂ ਧੀ ਦਾ ਵੀ ਹੁੰਦਾ ਹੈ।
ਬੀਬੀ ਮਾਂ ਸੱਚੀ ਚੀਕਦੀ ਹੈ। ਤੂੰ ਵੀ ਤਾਂ ਹੱਦ ਕਰ ਵਿਖਾਈ ਹੈ। ਅਖੇ 'ਭਾ ਚਵਾਨ ਆਈ ਤੇ ਚਾਨੀ ਦੀ ਸਾਂਈਂ ਹੋ ਬੈਠੀ' ਤੈਨੂੰ ਉਹਨਾਂ ਯਤੀਮ ਕਰਕੇ ਪਾਲਿਆ ਸੀ। ਤੂੰ ਉਹਨਾਂ ਦੇ ਪੁੱਤਰ ਤੇ ਹੀ ਅੱਖ ਧਰ ਬੈਠੀ।
ਓਏ ਰਾਮਿਆ, ਆਖੇ ਲੱਗ ‘ਭੜਭੂੰਜੇ ਦੀ ਕੁੜੀ ਨੂੰ ਕੇਸਰ ਦਾ ਤਿਲਕ' ਸੋਭਾ ਨਹੀਂ ਦੇਂਦਾ। ਭਾਂਡਾ ਵੇਖ ਕੇ ਹੀ ਵਸਤ ਪਾਈਦੀ ਐ।
'ਭਲੇ ਦਾ ਭਾਈ ਤੇ ਬੁਰੇ ਦਾ ਜਵਾਈ' ਹੋਕੇ ਗੁਜ਼ਰਾਨ ਕੀਤੀ, ਤਦੇ ਕੰਮ ਚਲਦਾ ਹੈ । ਨਹੀਂ ਤਾਂ ਦੁਨੀਆਂ ਮੂਰਖ ਆਖਦੀ ਹੈ।
ਆਖਿਰ ਬਾਬਾ ਮੇਹਰ ਸਿੰਘ ਅੱਲਾ ਲੋਕ ਹੀ ਤਾਂ ਹੈ । ਨਾਲੇ ਤੁਹਾਨੂੰ ਆਪ ਪਤਾ ਹੀ ਹੈ ਕਿ 'ਭਲੇ ਦਾ ਭਲਾ ਹੀ ਤਾਂ ਹੁੰਦਾ ਹੈ।'
ਭਲਿਆਂ ਦੇ ਭਲੇ ਹੀ ਜੰਮਦੇ ਨੇ । ਜਿਹਾ ਪਿਉ ਬੀਬਾ ਸੀ, ਤਿਹਾ ਪੁੱਤਰ ਨਿਕਲਿਆ।
ਹੜ੍ਹ ਆਏ ਜ਼ਮੀਨ ਰੁੜ੍ਹ ਗਈ, ਬਾਲ ਬੱਚੇ ਭੁੱਖ ਦੇ ਦੁਖੋਂ ਆਤਰ ਹੋ ਕੇ ਇਕ ਇਕ ਕਰਕੇ ਗੁਜ਼ਰ ਗਏ। ਹੁਣ ਮੈਂ ਭੀ ਮੌਤ ਨੂੰ ਪਲ ਪਲ ਉਡੀਕਦਾ ਹਾਂ । ਮੌਤ ਹੀ ਆਕੇ ਮੇਰੇ ਦੁੱਖ ਕਟੇਗੀ । 'ਭਲਾ ਹੋਆ ਮੇਰਾ ਚਰਖਾ ਟੁੱਟਾ, ਜਿੰਦ ਅਜ਼ਾਬੋਂ ਛੁੱਟੀ।