ਥੋੜੀ ਛੱਡ ਬਹੁਤੀ ਧਾਵੇ, ਅਗਲੀ ਭੀ ਉਸ ਹੱਥੋਂ ਜਾਵੇ

- (ਜਦ ਕੋਈ ਥੋੜੀ ਬਾਹਲੀ ਕਮਾਈ ਨੂੰ ਬਹੁਤ ਦੀ ਆਸ ਰੱਖ ਛੱਡ ਬਹੇ ਤੇ ਪਹਿਲੀ ਕਮਾਈ ਵੀ ਜਾਂਦੀ ਰਹੇ)

ਹੋਇਆ ਵਿਚਾਰੇ ਨਾਲ ਧੋਖਾ ਹੀ ਹੈ ਪਰ ਲਾਲਚ ਵਿੱਚ ਫਸ ਗਿਆ, ਬਹੁਤਾ ਲਾਲਚ ਕਰਦਾ ਕਰਦਾ ਥੋੜੇ ਤੋਂ ਭੀ ਗਿਆ । ਛੋਟੀ ਨੌਕਰੀ ਤੋਂ ਅਸਤੀਫਾ ਦੇ ਬੈਠਾ ਤੇ ਵੱਡੀ ਮਿਲੀ ਨਾ। ਹੁਣ ਦੁਖੀ ਹੈ। ਉਸ ਨਾਲ ਤਾਂ ਉਹ ਗੱਲ ਹੋਈ ਥੋੜੀ ਛੱਡ ਬਹੁਤੀ ਨੂੰ ਧਾਵੇ ਅਗਲੀ ਭੀ ਉਸ ਹੱਥੋਂ ਜਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ