ਇਹ ਸਹੁਰੀ ਚੀਜ਼ ਹੀ ਐਹੋ ਜਿਹੀ ਹੈ। ਗਲ ਉਘੜੀ ਉਧਰੋਂ ਤੀਵੀਂ ਵਿਗੜੀ, ਉਧਰੋਂ ਕਾਂ, ਕੁੱਤਾ, ਇਲ ਪੈ ਗਈ।
ਸ਼ੇਅਰ ਕਰੋ
ਚੌਧਰੀ- ਇਹ ਚਾਰ ਭਰਾ ਵੀ ਅਨੋਖੇ ਸੁਭਾ ਦੇ ਹਨ। ਜਦ ਕੋਈ ਉਹਨਾਂ ਵਿਚੋਂ ਕਿਸੇ ਵੱਲ ਵੀ ਉਂਗਲ ਕਰੇ ਤਾਂ ਸਾਰੇ ਇਕੱਠੇ ਹੋ ਜਾਂਦੇ ਹਨ। ਭਾਵੇਂ ਉਂਝ ਇੱਕ ਦੂਜੇ ਨੂੰ ਪੁੱਛਣ ਤੱਕ ਵੀ ਨਾ, ਅਖੇ “ਅਸੀਂ ਤਾਂ ਚੀਮੇ ਚੱਠੇ, ਖਾਣ ਨੂੰ ਵੱਖ ਵੱਖ, ਲੜਨ ਨੂੰ ਇਕੱਠੇ।"
ਪਿਉ ਮਾਂ ਤੂੰ ਸਾਡੀ ਸਹਿਤੀ, ਲਜਾ ਤੋਂ ਗਲ ਹੋਈ। ਪਾੜਿਆ ਅਸਾਂ, ਸੀਆ ਜਿਉ ਜਾਣੈ, ਸਾਡਾ ਹੋਰ ਨਾਂ ਕੋਈ ।।
ਬੰਤੇ ਦੀ ਧੀ ਚਲਾਕੜੀ ਜਿਹੀ ਸੀ 'ਅਸਮਾਨੋਂ ਟਾਕੀ ਲਾਵੇ ਤੇ ਲਾਹਵੇ” ਤੇ ਕਿਸੇ ਨੂੰ ਪਤਾ ਵੀ ਨਾ ਲੱਗੇ।
ਹਰੀ ਚੰਦ ਸਾਰੇ ਇਲਾਕੇ ਦਾ ਅਫ਼ਸਰ ਸੀ। ਵੇਖੋ ਕਿਸਮਤ ਦੇ ਗੇੜ, ਇਕ ਮੁਕੱਦਮਾ ਬਣਨ ਨਾਲ਼ ਨੌਕਰੀ ਭੀ ਗਈ ਤੇ ਧਨ ਭੀ। ਉਸ ਨਾਲ 'ਅਸਮਾਨੋਂ ਡਿੱਗੀ, ਭੂੰ ਭੜਿੱਚੀ' ਵਾਲੀ ਗੱਲ ਬਣੀ ਹੈ।
ਅਜੇ ਮੋਹਨ ਸਿੰਘ ਕਤਲ ਦੇ ਮੁਕੱਦਮੇ ਵਿਚੋਂ ਬਰੀ ਹੋਇਆ ਹੀ ਸੀ ਕਿ ਉਹਦੇ ਵੱਡੇ ਭਰਾ ਦੀ ਚਾਣਚੱਕ ਮੌਤ ਨਾਲ ਸਾਰੇ ਘਰ ਦੀ ਜਿੰਮੇਵਾਰੀ ਉਹਦੇ ਉੱਤੇ ਆ ਪਈ। ਵਿਚਾਰਾਂ ਇੱਕ ਬਿਪਤਾ ਚੋਂ ਨਿਕਲਿਆ ਸੀ ਕਿ ਦੂਜੀ ਬਿਪਤਾ ਸਿਰ ਤੇ ਆ ਪਈ। ਅਸਮਾਨੋਂ ਡਿੱਗਾ ਖਜੂਰ ਤੇ ਅੜਿਆ।
ਰਾਧਾ ਰਾਮ ਜੀ ! ਭਲੇ ਪੁਰਸ਼ਾਂ ਦੀ ਨਿੰਦਿਆ ਦਾ ਕੋਈ ਲਾਭ ਨਹੀਂ। ਅਸਮਾਨ ਤੇ ਥੁੱਕਿਆ ਮੂੰਹ ਤੇ ਹੀ ਪੈਂਦਾ ਹੈ। ਉਹਨਾਂ ਦੀ ਕੁਝ ਹਾਨੀ ਨਹੀਂ ਹੁੰਦੀ। ਆਪਣਾ ਹੀ ਹੋਛਾ-ਪਨ ਦਿਸਦਾ ਹੈ।
ਨੰਬਰਦਾਰ : ਓਏ ਕਰਮੂੰ ! ਹਰ ਵੇਲੇ ਹੈਂਕੜ ਵਿਚ ਨਾ ਰਿਹਾ ਕਰ। ਹਰ ਗੱਲ ਦੀ ਅੱਤ ਮਾੜੀ ਹੁੰਦੀ ਹੈ। ਧਰਤੀ ਨੂੰ ਨਾਂ ਛੱਡੀ ਜਾ। ਅਸਮਾਨ ਤੇ ਕਤੂਰੇ ਭੌਂਕਦੇ ਨਹੀਂ ਸੋਭਦੇ।
ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰ ਨ ਰਹਾਇ।। ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ।।
ਤ੍ਰਿਹੁ ਜੁਗਾਂ ਕੇ ਕਰਮ ਕਰ ਜਨਮ ਮਰਨ ਸੰਸਾ ਨਾ ਚੁਕਾਵੈ। ਫਿਰ ਕਲਿਜੁਗ ਅੰਦਰ ਦੇਹ ਧਰ ਕਰਮਾਂ ਅੰਦਰ ਫੇਰ ਫਸਾਵੈ। ਅਉਸਰ ਚੁੱਕਾ ਹੱਥ ਨਾ ਆਵੈ।
ਚਰਸੀ ਨੂੰ ਚਰਸੀ ਮਿਲੇ, ਭੰਗੀ ਨੂੰ ਭੰਗੀ। ਮਿਲਦੀ ਏ ਚੀਜ਼ ਸਾਨੂੰ ਵੀ ਓਹੀ ਜਿਹੜੀ ਦਿਲ ਨੇ ਸੀ ਮੰਗੀ। ਉਂਗਲ ਵੱਢੀ, ਚੀਚੀ ਵੱਢੀ, ਸਾਡੇ ਸਾਥੀ ਹੋਰ ਰਲੇ। ਸਨੂੰ ਹੁਣ ਕਾਹਦਾ ਗ਼ਮ ਏ ?
ਮੈਂ ਤੁਹਾਡੀ ਉਂਗਲੀ ਫੜੀ, ਤੁਸਾਂ ਪੋਂਚਾ ਫੜ ਲਿਆ। ਸੱਜਣ ਜੇ ਬਾਂਹ ਦਏ, ਤਾਂ ਸਾਰੀ ਨਹੀਂ ਨਿਗਲ ਲਈਦੀ।
ਕਾਕਾ ਸਿੰਘ- ਗੱਲ ਤਾਂ ਕੁਝ ਵੀ ਨਹੀਂ । ਨਾਂ ਮਾਤਰ ਹੀ ਫ਼ਰਕ ਹੈ, ਖਰ ਤਾਇਆ ਜੀ ਸੱਚੇ ਹਨ, "ਉਂਗਲ ਉਂਗਲ ਨੇੜੇ, ਚੱਪਾ ਚੱਪਾ ਦੂਰ" ਭਾਵੇਂ ਮਾਮੂਲੀ ਹੀ ਸਹੀ ਪਰ ਫ਼ਰਕ ਪੈਣ ਦਾ ਡਰ ਤਾਂ ਹੈ ਨਾ।