ਉੱਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ

- (ਔਖਾ ਰਾਹ ਚੁਣਨ ਵਾਲਾ ਬੰਦਾ ਤਕਲੀਫਾਂ ਤੋਂ ਨਹੀਂ ਡਰਦਾ)

ਜਦੋਂ ਜੇਲ੍ਹ ਵਿੱਚ ਪਏ ਦੇਸ਼-ਭਗਤ ਨੂੰ ਇੱਕ ਮਿੱਤਰ ਨੇ ਸਜ਼ਾ ਤੇ ਜੇਲ੍ਹ ਦੇ ਜੀਵਨ ਦੀਆਂ ਤਕਲੀਫਾਂ ਤੋਂ ਬਚਣ ਲਈ ਸਰਕਾਰ ਤੋਂ ਮਾਫੀ ਮੰਗਣ ਲਈ ਕਿਹਾ, ਤਾਂ ਉਸ ਨੇ ਇਸ ਤਜਵੀਜ਼ ਨੂੰ ਠੁਕਰਾਉਂਦਿਆਂ ਬੜੇ ਸਿਦਕ ਨਾਲ ਕਿਹਾ, "ਉੱਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ।"

ਸ਼ੇਅਰ ਕਰੋ

📝 ਸੋਧ ਲਈ ਭੇਜੋ