ਚਰਨਜੀਤ ਸਿੰਘ ਬਾਰੇ ਮੈਂ ਸੁਣਿਆ ਸੀ ਕਿ ਉਹ ਬੜਾ ਸਖ਼ਤ ਅਫ਼ਸਰ ਹੈ ਅਤੇ ਕਿਸੇ ਦੀ ਗੱਲ ਨਹੀਂ ਸੁਣਦਾ । ਪਰ ਜਦੋਂ ਮੈਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ਹਿਤ ਉਸ ਨੂੰ ਮਿਲਨਾ ਪਿਆ ਤਾਂ ਉਹ ਮੈਨੂੰ ਬੜੇ ਪਿਆਰ ਤੇ ਨਿਮਰਤਾ ਨਾਲ ਮਿਲਿਆ ਅਤੇ ਮੇਰੀ ਸਮੱਸਿਆ ਨੂੰ ਬੜੇ ਧਿਆਨ ਨਾਲ ਸੁਣਿਆ। ਸੱਚ ਹੀ ਕਿਹਾ ਹੈ—ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ ।