ਦੋ ਦਹਾਕੇ ਪਹਿਲਾਂ ਸਾਡੇ ਪਿੰਡ ਵਿੱਚ ਸੀਨੀਅਰ ਸੈਕੰਡਰੀ ਸਕੂਲ ਬਣਿਆ ਸੀ ਜਿਸ ਵਿੱਚ ਸ. ਕਰਨੈਲ ਸਿੰਘ ਜੀ ਵਰਗੇ ਪ੍ਰਿੰਸੀਪਲ ਆਏ। ਉਹਨਾਂ ਨੇ ਸਾਡੇ ਪਿੰਡ ਵਿੱਚ ਵਿੱਦਿਆ ਦੀ ਅਜਿਹੀ ਜੋਤ ਜਗਾਈ ਕਿ ਅੱਜ ਸਾਡੇ ਪਿੰਡ ਨੂੰ ਪੜ੍ਹਿਆ-ਲਿਖਿਆਂ ਦਾ ਪਿੰਡ ਹੋਣ ਦਾ ਮਾਣ ਹੈ। ਉਹਨਾਂ ਦੀ ਪ੍ਰੇਰਨਾ ਨਾਲ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਬਹੁਤ ਸਾਰੇ ਲੋਕ ਉੱਚੇ ਅਹੁਦਿਆਂ 'ਤੇ ਪਹੁੰਚੇ ਹਨ ਅਤੇ ਪਿੰਡ ਤਰੱਕੀ ਦੀਆਂ ਸਿਖਰਾਂ ਛੂਹ ਰਿਹਾ ਹੈ। ਉਹਨਾਂ ਨੇ ਤਾਂ ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ਦਾ ਵਾਕ ਸੱਚ ਕਰ ਵਿਖਾ ਦਿੱਤਾ ਹੈ।