ਓੜਕ ਸੰਮਤ ੧੮੦੪ ਵਿੱਚ ਅਹਿਮਦ ਸ਼ਾਹ ਅਬਦਾਲੀ ਕੰਧਾਰ ਬਲਖ, ਸਿੰਧ, ਕਾਬਲ, ਕਸ਼ਮੀਰ ਉੱਤੇ ਚੜ੍ਹ ਆਇਆ। ਸਾਰੇ ਦੇਸ ਵਿੱਚ ਹਫੜਾ-ਦਫੜੀ ਪੈ ਗਈ। ਇਹ ਸਮਾਂ ਸਿੰਘਾਂ ਨੂੰ ਬਹੁਤ ਸੂਤ ਆਇਆ। ਉਹਨਾਂ ਨੇ ਸ਼ੇਖੂਪੁਰੇ ਤੋਂ ਲੈ ਕੇ ਨੌਸ਼ਹਰੇ ਤੇ ਫਗਵਾੜੇ ਤੱਕ ਦੁਸ਼ਟਾਂ ਨੂੰ ਚੰਗੀਆਂ ਸਜ਼ਾਵਾਂ ਦਿੱਤੀਆਂ, ਤੇ ਪੰਥ ਦੇ ਵੈਰੀਆਂ ਨੂੰ ਚੁਣ ਚੁਣ ਕੇ ਸੋਧਿਆ।