ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ(US Geological Survey) ਨੇ ਕਿਹਾ ਕਿ ਬੁੱਧਵਾਰ ਨੂੰ ਕੈਲੀਫੋਰਨੀਆ ਦੇ ਲੈਮੋਂਟ ਸ਼ਹਿਰ ਦੇ ਨੇੜੇ 5.3 ਤੀਬਰਤਾ ਦਾ ਭੂਚਾਲ ਆਇਆ ਸੀ। ਉਨ੍ਹਾਂ ਨੇ ਕਿਹਾ ਕਿ ਭੂਚਾਲ ਲੈਮੋਂਟ ਸ਼ਹਿਰ ਦੇ 23 ਕਿਲੋਮੀਟਰ ਦੱਖਣ-ਪੱਛਮ ਵਿੱਚ ਆਇਆ। ਅੰਕੜਿਆਂ ਅਨੁਸਾਰ ਭੂਚਾਲ ਤੋਂ ਬਾਅਦ 2.5 ਤੋਂ 4.1 ਦੀ ਤੀਬਰਤਾ ਦੇ ਕਈ ਝਟਕੇ ਆਏ। ਭੂਚਾਲ ਰਾਤ 9:39 ਵਜੇ ਆਇਆ ਅਤੇ ਅਜੇ ਤੱਕ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।
ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਭੂਚਾਲ ਬਾਰੇ ਜਾਣਕਾਰੀ ਸਾਂਝੀ ਕੀਤੀ। ਇੱਕ ਵਿਅਕਤੀ ਨੇ ਐਕਸ 'ਤੇ ਲਿਖਿਆ “ਅੱਜ ਇੱਥੇ ਕੈਲੀਫੋਰਨੀਆ ਵਿੱਚ ਇੱਕ ਬਹੁਤ ਵੱਡਾ ਭੂਚਾਲ ਆਇਆ ਸੀ ਜਿਸਦੀ ਤੀਬਰਤਾ 5.4 ਦੱਸੀ ਗਈ ਪਰ ਅਸਲ ਵਿੱਚ ਇਹ 6.0 ਸੀ। ਇਹ ਕਾਫ਼ੀ ਦੇਰ ਤੱਕ ਚੱਲਿਆ। ਅਸੀਂ ਹਿੱਲ ਗਏ ਹਾਂ ਪਰ ਠੀਕ ਹੈ। ਉਮੀਦ ਹੈ, ਮੈਂ ਅੱਜ ਰਾਤ ਸੌਂ ਸਕਾਂਗਾ। ”
ਇਕ ਹੋਰ ਵਿਅਕਤੀ ਨੇ ਲਿਖਿਆ “ਦੱਖਣੀ ਕੈਲੀਫੋਰਨੀਆ ਵਿੱਚ ਭੂਚਾਲ ਆਇਆ ਹੈ! ਕਿਰਪਾ ਕਰਕੇ ਸੁਰੱਖਿਅਤ ਰਹੋ ਅਤੇ ਆਪਣੀਆਂ ਡਿਵਾਈਸਾਂ 'ਤੇ ਭੇਜੀਆਂ ਗਈਆਂ ਚੇਤਾਵਨੀਆਂ 'ਤੇ ਧਿਆਨ ਦਿਓ।” ਸ਼ੁਰੂ ਵਿੱਚ ਭੂਚਾਲ ਦੀ ਤੀਬਰਤਾ 5.1 ਰਿਕਾਰਡ ਕੀਤੀ ਗਈ ਸੀ ਪਰ ਬਾਅਦ ਵਿੱਚ ਇਹ 4.6 ਤੱਕ ਘਟ ਗਿਆ ਸੀ।
ਇਸ ਸਾਲ ਦੇ ਸ਼ੁਰੂ ਵਿੱਚ, ਫਰਵਰੀ ਵਿੱਚ ਲਾਸ ਏਂਜਲਸ ਦੇ ਉੱਤਰ-ਪੱਛਮ ਵਿੱਚ ਦੱਖਣੀ ਕੈਲੀਫੋਰਨੀਆ ਵਿੱਚ 4.6 ਦੀ ਤੀਬਰਤਾ ਦਾ ਭੂਚਾਲ ਆਇਆ ਸੀ ਜਿਸ ਨੇ ਦੇਸ਼ ਦੇ ਦੂਜੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਦੇ ਆਲੇ-ਦੁਆਲੇ ਤਬਾਹੀ ਮਚਾ ਦਿੱਤੀ ਸੀ।