ਕੈਲੀਫੋਰਨੀਆ ਦੇ ਫਾਇਰ ਅਧਿਕਾਰੀਆਂ ਦੇ ਅਨੁਸਾਰ, ਸੰਯੁਕਤ ਰਾਜ ਵਿੱਚ ਸਭ ਤੋਂ ਵੱਡੀ ਜੰਗਲੀ ਅੱਗ ਮੰਗਲਵਾਰ ਨੂੰ 600 ਵਰਗ ਮੀਲ ਤੋਂ ਵੀ ਵੱਧ ਖੇਤਰ ਵਿੱਚ ਫੈਲ ਗਈ, ਜਿਸਨੇ ਲਾਸ ਏਂਜਲਸ ਦੇ ਅਕਾਰ ਤੋਂ ਵੀ ਵੱਧ ਖੇਤਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਸੈਕਰਾਮੈਂਟੋ ਦੇ ਉੱਤਰ ਵਿੱਚ ਇੱਕ ਉਜਾੜ ਖੇਤਰ ਵਿੱਚ ਫੈਲੀ ਅੱਗ ਨੂੰ ਬੁਝਾਉਣ ਲਈ ਹਜ਼ਾਰਾਂ ਫਾਇਰਫਾਈਟਰ 24 ਘੰਟੇ ਤੋਂ ਯਤਨ ਕਰ ਰਹੇ ਹਨ।
ਕੈਲੀਫੋਰਨੀਆ ਅਤੇ ਹੋਰ ਰਾਜਾਂ ਦੇ 5,500 ਤੋਂ ਵੱਧ ਫਾਇਰਫਾਈਟਰਜ਼ ਅੱਗ ਨੂੰ ਕਾਬੂ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ। ਅੱਗ 385,065 ਏਕੜ (155,830 ਹੈਕਟੇਅਰ) ਤੱਕ ਵਧ ਗਈ ਹੈ, ਜਿਸ ਨਾਲ ਇਹ ਕੈਲੀਫੋਰਨੀਆ ਦੇ ਇਤਿਹਾਸ ਵਿੱਚ ਪੰਜਵੀਂ ਸਭ ਤੋਂ ਵੱਡੀ ਜੰਗਲੀ ਅੱਗ ਬਣ ਗਈ ਹੈ।
ਮੰਗਲਵਾਰ ਨੂੰ, ਪਾਰਕ ਵਿੱਚ ਲੱਗੀ ਅੱਗ ਨੇ ਫਰਿਜ਼ਨੋ ਕਾਉਂਟੀ ਦੀ 2020 ਦੀ ਕ੍ਰੀਕ ਅੱਗ(Creek Fire) ਨੂੰ ਪਛਾੜ ਦਿੱਤਾ, ਜਿਸ ਨੇ ਲਗਭਗ 380,000 ਏਕੜ ਨੂੰ ਸਾੜ ਦਿੱਤਾ।ਕੈਲੀਫੋਰਨੀਆ ਦੇ ਜੰਗਲਾਤ ਅਤੇ ਫਾਇਰ ਪ੍ਰੋਟੈਕਸ਼ਨ ਵਿਭਾਗ ਦੇ ਫਾਇਰ ਕੈਪਟਨ ਡੈਨ ਕੋਲਿਨਜ਼ ਨੇ ਕਿਹਾ ਕਿ ਪਾਰਕ ਦੀ ਅੱਗ, ਸੁੱਕੇ ਘਾਹ ਅਤੇ ਲੱਕੜਾਂ ਤੋਂ ਸ਼ੁਰੂ ਹੋਈ ਸੀ ਅਤੇ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਮੌਸਮ ਵਿਗਿਆਨੀ ਐਸ਼ਟਨ ਰੌਬਿਨਸਨ ਕੁੱਕ ਨੇ ਸੰਕੇਤ ਦਿੱਤਾ ਕਿ ਮੌਸਮ ਗਰਮ ਅਤੇ ਬਹੁਤ ਖੁਸ਼ਕ ਰਹੇਗਾ, ਬੁੱਧਵਾਰ ਨੂੰ ਤਾਪਮਾਨ 100 ਡਿਗਰੀ ਫਾਰਨਹੀਟ (37.8 ਡਿਗਰੀ ਸੈਲਸੀਅਸ) ਤੱਕ ਪਹੁੰਚਣ ਦਾ ਅਨੁਮਾਨ ਹੈ ਅਤੇ ਅਗਲੇ ਸੋਮਵਾਰ ਤੱਕ ਤਾਪਮਾਨ ਦੇ ਸਥਿਰ ਰਹਿਣ ਦਾ ਅਨੁਮਾਨ ਹੈ ਅਤੇ ਨਮੀ ਦਾ ਪੱਧਰ 7% ਤੱਕ ਘੱਟ ਸਕਦਾ ਹੈ।
ਪਾਰਕ ਫਾਇਰ ਵਿੱਚੋਂ 4,000 ਤੋਂ ਵੱਧ ਲੋਕਾਂ ਨੂੰ ਕੱਢਿਆ ਗਿਆ ਹੈ ਅਤੇ ਇਸਨੇ 192 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਖੁਸ਼ਕਿਸਮਤੀ ਨਾਲ ਕਿਸੇ ਦੀ ਮੌਤ ਦੀ ਰਿਪੋਰਟ ਨਹੀਂ ਕੀਤੀ ਗਈ।ਕੈਲ ਫਾਇਰ ਦੇ ਬੁਲਾਰੇ ਜੇਰੇਮੀ ਹੋਲਿੰਗਸਹੇਡ ਨੇ ਦੱਸਿਆ ਕਿ ਅੱਗ ਬੁਝਾਊ ਕਾਰਜਾਂ ਲਈ 41 ਹੈਲੀਕਾਪਟਰ ਵੀ ਤਾਇਨਾਤ ਕੀਤੇ ਗਏ ਹਨ।
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|
| ਮੌਸਮ
|