ਯੂਰਪ ਦਾ ਸਭ ਤੋਂ ਉੱਚਾ ਜਵਾਲਾਮੁਖੀ ਮਾਊਂਟ ਏਟਨਾ(Mount Etna) ਫਟਿਆ

ਯੂਰਪ ਦਾ ਸਭ ਤੋਂ ਉੱਚਾ ਜਵਾਲਾਮੁਖੀ ਮਾਊਂਟ ਏਟਨਾ(Mount Etna) ਫਟਿਆ

ਕੱਲ੍ਹ ਮਾਊਂਟ ਏਟਨਾ ਜਵਾਲਾਮੁਖੀ ਫਟ ਗਿਆ ਅਤੇ ਇਸਦੇ ਲਾਵੇ ਨੇ ਬਰਫੀਲੀਆਂ ਚੋਟੀਆਂ ਉੱਪਰ ਇੱਕ ਸ਼ਾਨਦਾਰ ਦ੍ਰਿਸ਼ ਦੀ ਪੇਸ਼ਕਸ਼ ਕੀਤੀ। ਸਥਾਨਕ ਲੋਕਾਂ ਅਤੇ ਸੈਲਾਨੀਆਂ ਨੇ ਇਸ ਮਨਮੋਹਕ ਦ੍ਰਿਸ਼ ਦਾ ਆਨੰਦ ਲਿਆ।

ਮਾਊਂਟ ਏਟਨਾ 3,369 ਮੀਟਰ ਦੀ ਉਚਾਈ ਨਾਲ ਯੂਰਪ ਦਾ ਸਭ ਤੋਂ ਉੱਚਾ ਅਤੇ ਸਭ ਤੋਂ ਵੱਧ ਸਰਗਰਮ ਜੁਆਲਾਮੁਖੀ ਹੈ। ਵਿਗਿਆਨੀਆਂ ਨੇ ਇਸ ਵਿਸਫੋਟ ਨੂੰ ਸਟ੍ਰੋਂਬੋਲਿਅਨ(Strombolian) ਦੱਸਿਆ, ਜਿਸ ਦਾ ਮਤਲਬ ਜੁਆਲਾਮੁਖੀ ਵਿੱਚ ਮੱਧ ਦਰਜੇ ਦਾ ਛੋਟਾ ਧਮਾਕਾ ਹੋਇਆ ਹੈ। ਅਜਿਹੇ ਵਿਸਫੋਟ ਏਟਨਾ ਵਿੱਚ ਅਕਸਰ ਹੁੰਦੇ ਰਹਿੰਦੇ ਹਨ। 

ਇਸ ਵਿਸਫੋਟ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਮਿਲੀ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਸਥਾਨਕ ਆਬਾਦੀ ਖ਼ਤਰੇ ਤੋਂ ਬਾਹਰ ਸੀ। ਮਾਉਂਟ ਏਟਨਾ ਬਹੁਤ ਪੁਰਾਣਾ ਜੁਆਲਾਮੁਖੀ ਹੈ ਅਤੇ ਇਹ ਯੂਨੈਸਕੋ ਦੀਆਂ ਵਿਸ਼ਵ ਵਿਰਾਸਤੀ ਸਾਈਟਾਂ ਦਾ ਹਿੱਸਾ ਵੀ ਹੈ। ਇਸਦੀ ਉਪਸਥਿਤੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। 

ਏਟਨਾ ਦੇ ਆਲੇ ਦੁਆਲੇ ਵਧੀਆ ਉਪਜਾਊ ਮਿੱਟੀ ਹੈ ਅਤੇ ਇੱਥੇ ਖੇਤੀਬਾੜੀ ਵੀ ਕੀਤੀ ਜਾਂਦੀ ਹੈ। 
 

Gurpreet | 05/08/24
Ad Section
Ad Image

ਸੰਬੰਧਿਤ ਖ਼ਬਰਾਂ