ਕੋਲੋਰਾਡੋ ਦੀ ਜੰਗਲੀ ਅੱਗ ਕਾਰਨ 1 ਵਿਅਕਤੀ ਦੀ ਮੌਤ ਅਤੇ ਕਈ ਘਰ ਤਬਾਹ

ਕੋਲੋਰਾਡੋ ਦੀ ਜੰਗਲੀ ਅੱਗ ਕਾਰਨ 1 ਵਿਅਕਤੀ ਦੀ ਮੌਤ ਅਤੇ ਕਈ ਘਰ ਤਬਾਹ

ਅਧਿਕਾਰੀਆਂ ਨੇ ਬੁੱਧਵਾਰ ਨੂੰ ਰਿਪੋਰਟ ਕੀਤੀ ਕਿ ਕੋਲੋਰਾਡੋ ਦੇ ਭਾਰੀ ਆਬਾਦੀ ਵਾਲੇ ਖੇਤਰਾਂ ਵਿੱਚ ਜੰਗਲੀ ਅੱਗ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਘਰ ਤਬਾਹ ਹੋ ਗਏ। ਏਪੀ ਦੇ ਅਨੁਸਾਰ, ਪੱਛਮੀ ਅਮਰੀਕਾ ਵਿੱਚ ਲਗਭਗ 100 ਵੱਡੀਆਂ ਅੱਗਾਂ ਬਲ ਰਹੀਆਂ ਹਨ ਅਤੇ ਫਾਇਰਫਾਈਟਰਜ਼ ਅੱਗ ਬੁਝਾਉਣ ਲਈ ਯਤਨ ਕਰ ਰਹੇ ਹਨ।

ਬੋਲਡਰ ਕਾਉਂਟੀ ਸ਼ੈਰਿਫ ਕਰਟਿਸ ਜੌਹਨਸਨ ਦੇ ਅਨੁਸਾਰ, ਮ੍ਰਿਤਕ ਦੀ ਲਾਸ਼ ਇੱਕ ਸੜੇ ਹੋਏ ਘਰ ਵਿੱਚ ਮਿਲੀ। ਸਟੋਨ ਕੈਨਿਯਨ ਫਾਇਰ(Stone Canyon Fire) ਵਜੋਂ ਜਾਣੀ ਜਾਂਦੀ ਅੱਗ ਨੂੰ 150 ਫਾਇਰਫਾਈਟਰਾਂ ਨੇ ਕਾਬੂ ਕੀਤਾ। ਕੋਨੀਫਰ ਦੇ ਪੱਛਮ ਵਿੱਚ ਡੇਨਵਰ ਮੈਟਰੋ ਖੇਤਰ ਦੇ ਨੇੜੇ ਲੱਗੀ ਅੱਗ ਕਾਰਨ ਵੱਖ-ਵੱਖ ਸਬ-ਡਿਵੀਜ਼ਨਾਂ ਤੋਂ ਲਗਭਗ 575 ਘਰਾਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ। ਹਾਲਾਂਕਿ ਵਰਤਮਾਨ ਵਿੱਚ ਇਹ ਅੱਗ ਇੱਕ ਵਰਗ ਮੀਲ (2.5 ਵਰਗ ਕਿਲੋਮੀਟਰ) ਤੋਂ ਵੀ ਘੱਟ ਖੇਤਰ ਵਿੱਚ ਹੈ ਅਤੇ ਇਸਦੇ ਜਿਆਦਾ ਫੈਲਣ ਦੀ ਉਮੀਦ ਸੀ ਕਿਉਂਕਿ ਤਾਪਮਾਨ ਲਗਭਗ 100 ਡਿਗਰੀ ਫਾਰਨਹੀਟ (38 ਡਿਗਰੀ ਸੈਲਸੀਅਸ) ਤੱਕ ਪਹੁੰਚ ਗਿਆ ਸੀ। 

ਇੱਕ ਹੋਰ ਅੱਗ ਨੇ ਲਵਲੈਂਡ ਦੇ ਪੱਛਮ ਵਿੱਚ 10 ਵਰਗ ਮੀਲ (27 ਵਰਗ ਕਿਲੋਮੀਟਰ) ਤੋਂ ਵੱਧ ਖੇਤਰ ਨੂੰ ਸਾੜ ਦਿੱਤਾ, ਜਿਸ ਨਾਲ 4,000 ਨਿਵਾਸੀਆਂ ਨੂੰ ਜਗ੍ਹਾ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ। ਲਵਲੈਂਡ ਨਿਵਾਸੀ ਬੇਕਾ ਵਾਲਟਰ ਨੇ ਕਿਹਾ ਕਿ "ਤੁਸੀਂ ਘਰ ਦੁਬਾਰਾ ਬਣਾ ਸਕਦੇ ਹੋ ਪਰ ਉਹਨਾਂ ਵਿੱਚ ਬਹੁਤ ਸਾਰੀਆਂ ਯਾਦਾਂ ਹਨ ਜੋ ਤੁਸੀਂ ਦੁਬਾਰਾ ਨਹੀਂ ਬਣਾ ਸਕਦੇ।"

ਦੱਖਣ-ਪੂਰਬੀ ਵਯੋਮਿੰਗ(Wyoming) ਵਿੱਚ ਵੀ ਅੱਗ ਲੱਗਣ ਕਾਰਨ ਲਗਭਗ 65 ਲੋਕ ਹਾਰਟਵਿਲੇ ਅਤੇ ਪਲੇਸੈਂਟ ਵੈਲੀ ਤੋਂ ਬੇਘਰ ਹੋ ਗਏ।ਉੱਤਰੀ ਕੈਲੀਫੋਰਨੀਆ ਵਿੱਚ ਪਾਰਕ ਦੀ ਅੱਗ ਨੇ 609 ਵਰਗ ਮੀਲ (1,577 ਵਰਗ ਕਿਲੋਮੀਟਰ) ਖੇਤਰ ਵਿੱਚ ਲਗਭਗ 361 ਇਮਾਰਤਾਂ ਨੂੰ ਰਾਖ ਕਰ ਦਿੱਤਾ ਸੀ।

Gurpreet | 01/08/24
Ad Section
Ad Image

ਸੰਬੰਧਿਤ ਖ਼ਬਰਾਂ