ਨਵੇਂ ਸਾਲ ਦੌਰਾਨ ਵੀਹ ਫੀਸਦੀ ਤੋਂ ਵੱਧ ਕੈਨੇਡੀਅਨ ਹੋਰ ਕਰਜ਼ੇ ਲੈਣ ਦੀਆਂ ਬਣਾ ਰਹੇ ਹਨ ਯੋਜਨਾਵਾਂ

ਨਵੇਂ ਸਾਲ ਦੌਰਾਨ ਵੀਹ ਫੀਸਦੀ ਤੋਂ ਵੱਧ ਕੈਨੇਡੀਅਨ ਹੋਰ ਕਰਜ਼ੇ ਲੈਣ ਦੀਆਂ ਬਣਾ ਰਹੇ ਹਨ ਯੋਜਨਾਵਾਂ

ਇੱਕ ਤਾਜ਼ਾ ਆਂਕੜਿਆ ਮੁਤਾਬਕ, ਇਸ ਸਾਲ 2025 ਵਿੱਚ ਵੀਹ ਫੀਸਦੀ ਤੋਂ ਵੱਧ ਕੈਨੇਡੀਅਨਜ਼ ਵਧੇਰੇ ਕਰਜ਼ੇ  ਲੈਣ ਦੀ ਯੋਜਨਾ ਬਣਾ ਰਹੇ ਹਨ। ਟ੍ਰਾਂਸਯੂਨਿਅਨ ਦੀ ਚੌਥੀ ਤਿਮਾਹੀ ਦੇ ਕੰਜ਼ਿਊਮਰ ਪਲਸ ਅਧਿਐਨ ਨੇ ਦਰਸਾਇਆ ਕਿ ਕ੍ਰੈਡਿਟ ਕਾਰਡ ਇਸ ਲਈ ਸਭ ਤੋਂ ਵਧੇਰੇ ਵਰਤਿਆ ਜਾਣ ਵਾਲਾ ਤਰੀਕਾ ਰਹੇਗਾ। 22 ਫੀਸਦੀ  ਕੈਨੇਡੀਅਨਜ਼ ਕ੍ਰੈਡਿਟ ਕਾਰਡ ਲਈ ਅਰਜ਼ੀ ਦੇਣ ਜਾਂ ਮੌਜੂਦਾ ਕਰਜ਼ੇ ਨੂੰ ਦੁਬਾਰਾ ਫਾਈਨੈਂਸ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਇਨ੍ਹਾਂ ਵਿੱਚੋਂ 43 ਫੀਸਦੀ ਲੋਕ ਕ੍ਰੈਡਿਟ ਕਾਰਡ ਲਈ ਅਰਜ਼ੀ ਦੇਣ ਦੀ ਯੋਜਨਾ ਬਣਾ ਰਹੇ ਹਨ, ਜਦੋਂ ਕਿ ਹੋਰ ਕਈ ਮੌਜੂਦਾ ਕਾਰਡਾਂ ਤੇ ਉਪਲਬਧ ਕ੍ਰੈਡਿਟ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟ੍ਰਾਂਸਯੂਨਿਅਨ ਕੈਨੇਡਾ ਦੇ ਡਾਇਰੈਕਟਰ ਮੈਥਿਊ ਫੈਬੀਅਨ ਨੇ ਦੱਸਿਆ ਕਿ ਹਾਲਾਂਕਿ ਕਿ ਮਹਿੰਗਾਈ ਅਤੇ ਵਿਆਜ ਦਰਾਂ ਹੌਲੀ-ਹੌਲੀ ਘੱਟ ਰਹੀਆਂ ਹਨ, ਲੋਕਾਂ ਦੇ ਆਮਦਨ ਅਤੇ ਖਰਚਿਆਂ ਵਿਚਾ ‘ਲੈਗ ਇਫੈਕਟ’ ਕਾਰਨ ਤੁਰੰਤ ਲਾਭ ਨਹੀਂ ਮਿਲਦਾ। ਉਨ੍ਹਾਂ ਨੇ ਦੱਸਿਆ ਕਿ ਖ਼ਰਚੇ ਅਤੇ ਕਰਜ਼ੇ ਦੋਵੇਂ ਵਧੇ ਹੋਏ ਸਨ। ਇਹ ਬਹੁਤ ਸਾਰੇ ਲੋਕਾਂ ਲਈ ਵਿੱਤੀ ਦਬਾਅ ਦਾ ਕਾਰਣ ਬਣ ਗਏ।

ਆਂਕੜਿਆ ਮੁਤਾਬਕ, 44 ਫੀਸਦੀ ਪਰਿਵਾਰਾਂ ਨੇ ਕਿਹਾ ਕਿ 2024 ਵਿੱਚ ਉਨ੍ਹਾਂ ਦੇ ਵਿੱਤੀ ਹਾਲਤ ਉਮੀਦਾਂ ਨਾਲੋਂ ਬੁਰੇ ਸਾਬਤ ਹੋਏ ਹਨ। 26 ਫੀਸਦੀ ਲੋਕਾਂ ਨੂੰ ਯਕੀਨ ਹੈ ਕਿ ਉਹ 2025 ਵਿੱਚ ਆਪਣੇ ਕਿਸੇ ਇੱਕ ਬਕਾਇਆ ਬਿੱਲ ਨੂੰ ਪੂਰਾ ਨਹੀਂ ਕਰ ਪਾਉਣਗੇ। ਨੌਜਵਾਨ ਪੀੜ੍ਹੀ ਇਸ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ 35 ਫੀਸਦੀ  ਨੇ ਕਿਹਾ ਕਿ ਉਹ ਆਪਣੇ ਬਿੱਲ ਪੂਰੇ ਨਹੀਂ ਕਰ ਸਕਣਗੇ। ਇਸ ਅਧਿਐਨ ਮੁਤਾਬਕ , ਕੈਨੇਡੀਅਨ ਲੋਕ ਦੁਨੀਆ ਵਿੱਚ ਮਹਿੰਗਾਈ ਨੂੰ ਲੈ ਕੇ ਸਭ ਤੋਂ ਵਧੇਰੇ ਚਿੰਤਤ ਲੋਕਾਂ ਵਿੱਚ ਸ਼ਾਮਲ ਹੋ ਗਏਹਨ। ਖਾਸਕਰ ਨੌਜਵਾਨ ਲੋਕਾਂ ਨੇ ਘਰ ਖਰੀਦਣ ਜਾਂ ਨੌਕਰੀ ਹਾਸਲ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਵਿੱਤੀ ਮਾਹਿਰ ਬੈਰੀ ਚੋਈ ਨੇ ਦੱਸਿਆ ਕਿ ਕਈ ਲੋਕ ਕ੍ਰੈਡਿਟ ਕਾਰਡ ਨੂੰ ਸਿਰਫ਼ ਅੱਗਲੇ ਦਿਨ ਲਈ ਬਚਣ ਦਾ ਇੱਕ ਜਰੀਆ ਸਮਝਦੇ ਹਨ। ਪਰ ਇਹ ਮੁਸ਼ਕਲਾਂ ਪੈਦਾ ਕਰ ਸਕਦਾ ਹੈ, ਕਿਉਂਕੀ ਇਸ ਨਾਲ ਨਵੀਆਂ ਬਕਾਇਆ ਰਕਮਾਂ ਪੁਰਾਣੀਆਂ ਦੇ ਨਾਲ ਜੁੜ ਜਾਂਦੀਆਂ ਹਨ।

ਮਾਹਿਰਾਂ ਨੇ ਚੇਤਾਵਨੀ ਦਿੱਤੀ ਕਿ ਕ੍ਰੈਡਿਟ ਕਾਰਡ ਦੇ ਬਕਾਏ ਨੂੰ ਧਿਆਨ ਨਾਲ ਨਿਪਟਾਉਣਾ ਦੀ ਜਰੂਰਤ ਹੈ, ਕਿਉਂਕਿ ਛੋਟੇ ਭੁਗਤਾਨ ਭਾਵੇਂ ਜਿਆਦਾ ਨਹੀਂ ਹੁੰਦੇ ਪਰ ਮੁਕੰਮਲ ਭੁਗਤਾਨ ਨਾ ਕਰਨਾ ਹੋਰ ਮੁਸ਼ਕਲਾਂ  ਪੈਦਾ ਕਰ ਸਕਦਾ ਹੈ। ਜਦੋਂ ਕਿ 2025 ਵਿੱਚ ਵਿਆਜ ਦਰਾਂ ਅਤੇ ਮਹਿੰਗਾਈ ਵਿੱਚ ਸਥਿਰਤਾ ਦੀ ਉਮੀਦ ਹੈ, ਜ਼ਿਆਦਾਤਰ ਕੈਨੇਡੀਅਨਜ਼ ਨੇ ਆਪਣੇ ਵਿੱਤੀ ਆਦਤਾਂ ਵਿੱਚ ਬਦਲਾਅ ਕਰਨ ਦੀ ਯੋਜਨਾ ਵੀ ਦੱਸੀ ਹੈ। ਕਈ ਲੋਕ ਇਸਨੂੰ ਸੰਭਾਵਿਤ ਮੰਦੀ ਦੇ ਦੌਰ ਲਈ ਤਿਆਰੀ ਦੇ ਰੂਪ ਵਿੱਚ ਦੇਖ ਰਹੇ ਹਨ। 

Gurpreet | 14/01/25
Ad Section
Ad Image

ਸੰਬੰਧਿਤ ਖ਼ਬਰਾਂ