ਪੰਜਾਬੀ ਗੀਤ-ਸੰਗੀਤ: ਵਿਸ਼ਵ ਪੱਧਰ ਉੱਤੇ ਉਭਰਦੀ ਸੱਭਿਆਚਾਰਕ ਪਹਿਚਾਣ

ਪੰਜਾਬੀ ਗੀਤ-ਸੰਗੀਤ: ਵਿਸ਼ਵ ਪੱਧਰ ਉੱਤੇ ਉਭਰਦੀ ਸੱਭਿਆਚਾਰਕ ਪਹਿਚਾਣ

ਪੰਜਾਬੀ ਗੀਤ-ਸੰਗੀਤ ਨੇ ਪਿਛਲੇ ਦਹਾਕੇ ਦੌਰਾਨ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਸ਼ਵ ਪੱਧਰ 'ਤੇ ਬਹੁਤ ਪ੍ਰਸਿੱਧੀ ਹਾਸਲ ਕੀਤੀ ਹੈ। ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗਾਇਕ ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ਵਿੱਚ ਸ਼ਾਮਲ ਹੋਣ ਲਈ ਆਉਂਦੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਲਜੀਤ ਨੂੰ ਇੱਕ ਵਿਸ਼ੇਸ਼ ਮੁਲਾਕਾਤ ਲਈ ਸੱਦਾ ਦਿੰਦੇ ਹਨ, ਤਾਂ ਇਹ ਪੰਜਾਬੀ ਗੀਤ-ਸੰਗੀਤ ਦੇ ਲਈ ਬੜੀ ਮਾਣ ਵਾਲੀ ਗੱਲ ਹੋ ਜਾਂਦੀ ਹੈ। ਦਿਲਜੀਤ ਦੋਸਾਂਝ, ਏਪੀ ਢਿੱਲੋਂ, ਕਰਨ ਔਜਲਾ, ਮਨਕੀਰਤ, ਅਤੇ ਗਿੱਪੀ ਗਰੇਵਾਲ, ਐਮੀ ਵਿਰਕ ਅਤੇ ਅਮਰਿੰਦਰ ਗਿੱਲ ਵਰਗੇ ਗਾਇਕ-ਅਦਾਕਾਰ - ਵਿਸ਼ਵਵਿਆਪੀ ਪੰਜਾਬੀ ਸਿਤਾਰਿਆਂ ਦੀ ਸੂਚੀ ਲੰਬੀ ਅਤੇ ਮਜ਼ਬੂਤ ਹੁੰਦੀ ਜਾ ਰਹੀ ਹੈ।

ਫਿਰ ਵੀ, ਇਨ੍ਹਾਂ ਕਾਮਯਾਬੀਆਂ ਦੇ ਨਾਲ, ਪੰਜਾਬੀ ਸੰਗੀਤ ਉਦਯੋਗ ਵਧਦੀ ਹਿੰਸਾ, ਬੰਦੂਕ ਸੱਭਿਆਚਾਰ ਅਤੇ ਗੈਂਗਸਟਰਵਾਦ ਦੇ ਦੋਸ਼ਾਂ ਨਾਲ ਵੀ ਘਿਰਿਆ ਰਿਹਾ ਹੈ। ਕਈ ਗਾਇਕ ਹਿੰਸਕ ਗੀਤਾਂ ਦੇ ਮਾਧਿਅਮ ਰਾਹੀਂ ਗੈਂਗਸਟਰ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਆਰੋਪਾਂ ਦੇ ਕੇਂਦਰ ਵਿੱਚ ਰਹੇ ਹਨ। ਇਸ ਸੰਬੰਧ ਵਿੱਚ, ਪੰਜਾਬ ਪੁਲਿਸ ਅਤੇ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਕਈ ਗਾਇਕਾਂ ਦੀ ਜਾਂਚ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਦੇ  ਗੈਂਗਸਟਰਾਂ ਨਾਲ ਸੰਬੰਧ ਜਾਨਣ ਦੀ ਕੋਸ਼ਿਸ਼ ਕੀਤੀ ਗਈ। ਕਈ ਗੀਤ, ਜੋ ਹਿੰਸਾ ਨੂੰ ਉਤਸ਼ਾਹਿਤ ਕਰਦੇ ਮੰਨੇ ਗਏ, ਉਨ੍ਹਾਂ 'ਤੇ ਪਾਬੰਦੀ ਲਗਾਈ ਗਈ। ਜੋ ਸਿਰਫ਼ ਬੋਲਾਂ ਜਾਂ ਵੀਡੀਓ ਤੱਕ ਹੀ ਸੀਮਿਤ ਨਹੀਂ ਸੀ, ਬਲਕਿ ਸਮਾਜ 'ਤੇ ਉਨ੍ਹਾਂ ਦੇ ਪ੍ਰਭਾਵ ਦਾ ਮੁੱਲਾਂਕਨ ਵੀ ਕੀਤਾ ਗਿਆ। ਇਹ ਹਾਲਾਤ ਅਜੇ ਵੀ ਗੰਭੀਰ ਹਨ, ਜਿਵੇਂ ਕਿ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਅਤੇ ਅਮਰ ਸਿੰਘ ਚਮਕੀਲਾ ਦੀ ਹੱਤਿਆ, ਕਈ ਹੋਰ ਗਾਇਕਾਂ 'ਤੇ ਹੋਏ ਹਮਲੇ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਨਿਰੰਤਰ ਧਮਕੀਆਂ, ਜੋ ਪੰਜਾਬੀ ਸੰਗੀਤ ਜਗਤ ਵਿੱਚ ਇੱਕ  ਚਿੰਤਾ ਦਾ ਵਿਸ਼ਾ  ਬਣ ਚੁੱਕਿਆ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਸਮਾਜ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ, ਜੱਜ ਕੋਲ ਸਮਾਜ ਸ਼ਾਸਤਰੀ ਅਧਿਐਨ, ਡਾਇਸਪੋਰਾ, ਸੱਭਿਆਚਾਰ ਅਤੇ ਸਮਾਜਿਕ ਅੰਦੋਲਨਾਂ 'ਤੇ 20 ਤੋਂ ਵੱਧ ਕਿਤਾਬਾਂ ਲਿਖੀਆਂ। ਸਮਾਜ ਸ਼ਾਸਤਰੀ ਪਰਮਜੀਤ ਸਿੰਘ ਜੱਜ ਨੇ ਆਪਣੀ ਨਵੀਂ ਪੁਸਤਕ ’ਪੰਜਾਬ ਦਾ ਸੱਭਿਆਚਾਰ ਅਤੇ ਪ੍ਰਸਿੱਧ ਸੰਗੀਤ’ ਵਿੱਚ, ਪੰਜਾਬੀ ਸੰਗੀਤ ਦੀਆਂ ਗੁੰਝਲਦਾਰ ਅਤੇ ਅਪ੍ਰਮਾਣਿਕ ਬਣਤਰਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਇਹ ਗੀਤ-ਸੰਗੀਤ 'ਤੇ ਉਨ੍ਹਾਂ ਦੀ ਪਹਿਲੀ  ਪੁਸਤਕ ਹੈ। ਉਹ ਪ੍ਰਸਤਾਵਨਾ ਵਿੱਚ ਲਿਖਦੇ ਹਨ: "ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਸੰਗੀਤ ਅਤੇ ਸੱਭਿਆਚਾਰ ਦੇ ਵਿਸ਼ੇ 'ਤੇ ਇੱਕ  ਪੁਸਤਕ ਲਿਖਾਂਗਾ, ਕਿਉਂਕਿ ਇੱਕ ਸਮਾਜ ਸ਼ਾਸਤਰੀ ਵਜੋਂ ਇਹ ਮੇਰੇ ਲਈ ਦਿਲਚਸਪੀ ਦਾ ਖੇਤਰ ਨਹੀਂ ਹੈ ।"

ਪਰਮਜੀਤ ਸਿੰਘ ਜੱਜ ਲਈ, ਇਹ ਪੁਸਤਕ ਪੰਜਾਬੀ ਗੀਤਾਂ ਅਤੇ ਪੰਜਾਬੀ ਸੱਭਿਆਚਾਰ ਨਾਲ ਸੂਖਮ ਪਰਸਪਰ ਪ੍ਰਭਾਵ 'ਤੇ ਖੋਜ ਸ਼ੁਰੂ ਕਰਨ ਲਈ ਇੱਕ ਪ੍ਰੇਰਣਾ ਸੀ।ਦਸ ਅਧਿਆਵਾਂ ਵਿੱਚ ਵੰਡੀ ਹੋਈ, ਇਹ  ਪੁਸਤਕ ਪਹਿਲਾਂ ਸੱਭਿਆਚਾਰ ਦੀਆਂ ਕਈ ਪਰਤਾਂ ਨੂੰ ਪੇਸ਼ ਕਰਦੀ ਹੈ।  ਤਾਂ ਜੋ ਪਾਠਕ ਸੰਗੀਤ ਅਤੇ ਸੱਭਿਆਚਾਰ ਦੇ ਗੁੰਝਲਦਾਰ ਸਬੰਧਾਂ ਨੂੰ ਸੱਮਝ ਸਕੇ। ਜੱਜ ਲਿਖਦਾ ਹੈ: "ਬਹੁਤ ਸਾਰੇ ਵਿਦਵਾਨ, ਸਿਆਸਤਦਾਨ ਅਤੇ ਪੱਤਰਕਾਰ ਅਕਸਰ ਇੱਕ ਖਾਸ ਟਿੱਪਣੀ ਕਰਦੇ ਹਨ (ਖਾਸ਼ਕਰ ਜਦੋਂ ਪੰਜਾਬ ਦੇ ਸੱਭਿਆਚਾਰ ਬਾਰੇ ਗੱਲ ਕਰਦੇ ਹਨ)ਕਿ ਪੰਜਾਬ ਵਿੱਚ ਸੱਭਿਆਚਾਰ ਨਹੀਂ ਸਗੋਂ ਖੇਤੀਬਾੜੀ ਹੈ। ਮੈਂ ਅਜੇ ਵੀ ਹੈਰਾਨ ਹਾਂ ਕਿ ਪੰਜਾਬ ਦੇ ਮਾਮਲੇ ਵਿੱਚ ਸੱਭਿਆਚਾਰ ਅਤੇ ਖੇਤੀਬਾੜੀ ਨੂੰ ਸਮਕਾਲੀ ਬਣਾਉਣ ਦਾ ਵਿਚਾਰ ਕਿਸਨੇ ਲਿਆਂਦਾ।" 

ਇਹ ਪੁਸਤਕ ਪੁਰਾਤਨ ਸਮੇਂ ਤੋਂ ਪੰਜਾਬ ਵਿੱਚ ਸੰਗੀਤ ਅਤੇ ਗਾਇਕੀ ਦੀ ਪਰੰਪਰਾ ਬਾਰੇ ਦੱਸਦੀ ਹੈ, ਜਿਸ ਵਿੱਚ ਢਾਡੀ, ਕਵੀਸ਼ਰ ਅਤੇ ਮਿਰਾਸੀਆਂ ਦਾ ਪ੍ਰਭਾਵ ਹੈ। ਲੇਖਕ ਹਰਿੰਦਰ ਕੌਰ ਸੋਹਲ ਦੁਆਰਾ ਸੰਗੀਤ ਅਤੇ ਪੰਜਾਬੀ ਗਾਇਕੀ ਪਰੰਪਰਾ ਦੇ ਵਿਸ਼ਲੇਸ਼ਣ 'ਤੇ ਵਿਕਸਤ ਹੁੰਦਾ ਹੈ, ਜਿਸ ਵਿੱਚ ਪੰਜ ਘਰਾਣਿਆਂ - ਪਟਿਆਲਾ, ਸ਼ਾਮ ਚੌਰਾਸੀ, ਤਲਵੰਡੀ, ਕਪੂਰਥਲਾ ਅਤੇ ਕਸੂਰ ਦੀ ਭੂਮਿਕਾ ਸ਼ਾਮਲ ਹੈ। ਅਗਲੇ ਅਧਿਆਵਾਂ ਵਿੱਚ, ਜੱਜ ਪੰਜਾਬੀ ਸੰਗੀਤ ਵਿੱਚ ਪਿਆਰ, ਹਿੰਸਾ ਅਤੇ ਸ਼ਰਧਾ ਦੇ ਗੁੰਝਲਦਾਰ ਜਾਲ, ਗੀਤਾਂ ਅਤੇ ਵੀਡੀਓ ਰਾਹੀਂ ਔਰਤਾਂ ਦੇ ਚਿੱਤਰਣ, ਮਰਦਾਨਗੀ ਦੀ ਪ੍ਰਮੁੱਖਤਾ, ਸਿੱਧੂ ਮੂਸੇਵਾਲਾ ਦੁਆਰਾ ਉਦਾਹਰਣ ਵਜੋਂ ਗਾਉਣ ਦੀ ਨਵੀਂ ਪਰੰਪਰਾ, ਅਤੇ ਕਿਵੇਂ ਆਪਣੀਆਂ ਸ਼ਰਤਾਂ 'ਤੇ ਜੱਟ ਸਰਦਾਰੀ ਦੇ ਸਾਹਮਣੇ ਖੜ੍ਹੇ ਰਹਿਣਾ ਦਲਿਤ ਪ੍ਰਸਿੱਧ ਸੰਗੀਤ ਦਾ ਕੇਂਦਰੀ ਵਿਸ਼ਾ ਬਣਿਆ ਹੋਇਆ ਹੈ। ਇਸ  ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ।

ਇਹ ਪੁਸਤਕ ਲੋਕ-ਕਥਾਵਾਂ ਅਤੇ ਲੋਕ ਗੀਤਾਂ ਦੇ ਮਹਾਂਕਾਵਿ ਪ੍ਰਭਾਵ ਦਾ ਵੇਰਵਾ ਦਿੰਦੀ ਹੈ, ਭਾਵੇਂ ਉਹ ਹੀਰ-ਰਾਂਝਾ, ਮਿਰਜ਼ਾ-ਸਾਹਿਬਾ, ਸੋਹਣੀ-ਮਹੀਵਾਲ ਜਾਂ ਦੁੱਲਾ ਭੱਟੀ, ਜੀਓਨਾ ਮੋੜ ਆਦਿ ਹੋਣ। ਯੋਗੀਆਂ ਅਤੇ ਅਖਾੜਿਆਂ ਦੀ ਪਰੰਪਰਾ ਨੇ ਪੰਜਾਬੀ ਸੰਗੀਤ ਵਿੱਚ ਆਪਣੀਆਂ ਪਰਤਾਂ ਜੋੜੀਆਂ। ਸਭ ਤੋਂ ਦਿਲਚਸਪ ਪਹਿਲੂਆਂ ਵਿੱਚੋਂ ਇੱਕ ਅਤੀਤ ਅਤੇ ਵਰਤਮਾਨ ਦੇ ਪੰਜਾਬੀ ਗੀਤਾਂ ਵਿੱਚ ਤਿੰਨ ਰੂਪਾਂ - ਯੋਗੀ, ਸੰਤ ਅਤੇ ਪ੍ਰੇਮੀ ਦਾ ਵਿਭਾਜਨ ਹੈ। ਸੰਤ-ਯੋਧਾ (ਸੰਤ-ਸਿਪਾਹੀ), ਪ੍ਰੇਮੀ-ਯੋਧਾ ਅਤੇ ਸੰਤ-ਪ੍ਰੇਮੀ ਦੇ ਜੋੜਿਆਂ ਵਿੱਚ ਵਰਤੇ ਗਏ ਰੂਪਾਂ ਦਾ ਵਰਣਨ ਦੱਸਦਾ ਹੈ ਕਿ ਪੰਜਾਬੀ ਗੀਤ ਬਹਾਦਰੀ, ਸ਼ਹਾਦਤ ਅਤੇ ਕੁਰਬਾਨੀ ਨੂੰ ਉੱਚਾ ਕਿਉਂ ਰੱਖਦੇ ਹਨ।

ਹਿੰਸਾ ਬਾਰੇ, ਲੇਖਕ ਲਿਖਦਾ ਹੈ ਕਿ ਕਿਵੇਂ ਗੀਤਾਂ ਵਿੱਚ ਘੋੜਿਆਂ, ਤਲਵਾਰਾਂ ਅਤੇ ਤੀਰਾਂ ਦੀ ਥਾਂ ਬੰਦੂਕਾਂ, ਬੰਬਾਂ, ਕਾਰਾਂ ਅਤੇ ਜੀਪਾਂ ਨੇ ਲੈ ਲਈ ਹੈ। ਪਰਮਜੀਤ ਸਿੰਘ ਜੱਜ ਸਿੱਟਾ ਕੱਢਦੇ ਹੋਏ ਲਿਖਦੇ ਹਨ ਕਿ ਸਭ ਤੋਂ ਵਧੀਆ ਗੱਲ ਇਹ ਹੈ ਕਿ ਪ੍ਰਸਿੱਧ ਪੰਜਾਬੀ ਸੰਗੀਤ ਤਿੰਨ ਪੰਜਾਬੀਆਂ ਵਿਚਕਾਰ ਇੱਕ ਪੁਲ ਦਾ ਕੰਮ ਕਰ ਰਿਹਾ ਹੈ - ਦੋ ਸਰਹੱਦਾਂ ਤੋਂ ਪਾਰ ਰਹਿੰਦੇ ਹਨ ਅਤੇ ਤੀਜਾ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ।

Lovepreet Singh | 10/02/25

ਸੰਬੰਧਿਤ ਖ਼ਬਰਾਂ