ਯਾਰ ! 'ਲਛੇ ਸਭ ਨੂੰ ਹੱਛੇ ਹੀ ਲੱਗਣੇ ਹੋਏ।' ਗਰੀਬਾਂ ਦੀ ਕੌਣ ਪੁੱਛ ਕਰਦਾ ਹੈ ?
ਉਹ ਸਮਝਦਾ ਹੈ ਮੈਂ ਡਰ ਗਿਆ ਹਾਂ । ਮੈਨੂੰ ਤਾਂ ਆਪਣੀ ਇੱਜ਼ਤ ਦੀ ਪਰਵਾਹ ਹੈ । ਅਖੇ 'ਲਜ ਦੀ ਮਾਰੀ ਅੰਦਰ ਵੜੀ, ਮੂਰਖ ਆਖੇ ਮੈਥੋਂ ਡਰੀਂ।'
ਮੈਂ ਤਾਂ ਵੇਖ ਰਿਹਾ ਵਾਂ ਸ਼ਾਇਦ ਇਹਨਾਂ ਦੇ ਮਨ ਵਿੱਚ ਕਿਤੇ ਇਨਸਾਫ ਆ ਜਾਇ। ਨਹੀਂ ਤਾਂ ਫੇਰ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਰਸਤਾ ਸਿੱਧਾ ਹੈ। 'ਲੱਜ ਲਈ ਲਾਹ, ਫੇਰ ਪੰਜਾਂ ਦੀ ਕੀ ਪਰਵਾਹ'।
ਲੱਡੂ ਮੁਕ ਗਏ, ਯਰਾਨੇ ਟੁੱਟ ਗਏ, ਕੱਚੀ ਯਾਰੀ ਲੱਡੂਆਂ ਦੀ।
ਤੂੰ ਵੀ ‘ਲੱਤ ਦਾ ਉੱਤਰ ਲੱਤ ਤੇ ਮੁਕੇ ਦਾ ਮੁਕਾ' ਦੇਣਾ ਸੀ । ਤੇਰੇ ਕੋਲੋਂ ਤਾਂ ਕੁਝ ਹੋਇਆ ਨਹੀਂ ਤੇ ਮੇਰਾ ਸਿਰ ਖਾਈ ਜਾਨਾ ਏਂ।
ਇਹ ਅਜੀਬ ਖਿਚੜੀ ਪਕਾਈ ਜੇ। ਲੱਤਾਂ ਜੰਡ ਦੀਆਂ, ਧੜ ਤੂਤ ਦਾ ਤੇ ਸਿਰ ਧਰੇਕ ਦਾ, ਮੈਨੂੰ ਤਾਂ ਇਸ ਦਾ ਸਿਰ ਪੈਰ ਪਤਾ ਨਹੀਂ ਲਗਦਾ।
ਉਸ ਵੱਲ ਜਿਤਨੀ ਜੀ ਕਰੇ ਤਨਖਾਹ ਲਾ ਕੇ ਛੱਡਣਾ। ਇਹ ਲੱਤਾਂ ਦੇ ਭੂਤ ਹੱਥਾਂ ਨਾਲ ਨਹੀਂ ਮੰਨਦੇ ।
ਸ਼ੇਰ ਸਿੰਘ ਹੋਰੀਂ ਤਾਂ ਉਥੋਂ ਇਉਂ ਨੱਸੇ ਜਿਉਂ ਬਿੱਲੀ ਸ਼ਿਕਾਰੀ ਕੁੱਤੇ ਨੂੰ ਵੇਖ ਕੇ ਨਸਦੀ ਹੈ। ਬਸ ਫੇਰ ਲੜਨਾ ਕਿਸ ਨੇ ਸੀ ? ਪਰ ਸ਼ੇਰ ਸਿੰਘ ਦੀ ਬਹਾਦਰੀ ਤਾਂ ਅਸੀਂ ਪਹਿਲੀ ਵਾਰ ਵੇਖੀ। ਓਹੀ ਗੱਲ ਹੋਈ ਅਖੇ 'ਲੱਤੋਂ ਲੰਙਾਂ ਨਾਂ ਸੁਚਾਲਾ'।
ਇਹ ਤਾਂ ਉਸ ਦੀਆਂ ਫੜਾਂ ਹੀ ਹਨ। ਜਿੰਨਾਂ ਕੁਝ ਕਰਨ ਜੋਗਾ ਹੈ ਉਹ ਤਾਂ ਸਾਨੂੰ ਪਤਾ ਹੀ ਹੈ। 'ਲੱਤੋਂ ਲੰਙਾਂ ਤੇ ਲਾਹੌਰ ਦਾ ਦਾਈਆ' ਵਾਲੀ ਗੱਲ ਹੈ ਉਸ ਦੀ ਤਾਂ।
ਵੇਲੇ ਵੇਲੇ ਦੀ ਗੱਲ ਹੈ। ਅੱਜ ਮੇਰੇ ਸਿਰ ਭਾਰ ਕੱਲ੍ਹ ਤੇਰੇ ਸਿਰ। ਅਖੇ 'ਲੱਦਿਆ ਕਹਾਰ ਤੇ ਸੱਖਣਾ ਘੁਮਿਆਰ'। ਤੂੰ ਹੁਣ ਖਲਾਸ ਹੋ ਗਿਆ ਹੈਂ, ਮੇਰੇ ਸਿਰ ਜ਼ਿੰਮੇਵਾਰੀ ਸੁੱਟ ਕੇ।
ਉਹ ਵਿਚਾਰੀ ਗ਼ਰੀਬ ਸੀ। ਲਾਲਚ ਵਿੱਚ ਫਸ ਸਰਦਾਰਾਂ ਦੀ ਨੌਕਰਾਣੀ ਬਣ ਗਈ, ਉਸ ਨੂੰ ਕੀ ਪਤਾ ਸੀ ਕਿ ਉਸ ਨਾਲ ਕੀ ਬੀਤੇਗੀ ? 'ਲਬ ਲਾਨ੍ਹਤ ਤੇ ਤਮਾਂ ਖਰਾਬ' ਅੰਤ ਖੁਆਰ ਹੋਈ।
ਮਿੱਤ੍ਰ ਜੀ ! ਲਾਲਚ ਬੁਰੀ ਬਲਾ ਜੇ। ਸਿਆਣਿਆਂ ਦਾ ਕਿਹਾ ਹੈ, ਲਬ ਵਿਣਾਹੇ ਮਾਣਸਾ ਜਿਉਂ ਪਾਣੀ ਬੂਰ।