Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੪ ਵੈਸਾਖ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਲਖ ਸਬੂਣਾ ਜੇ ਲਗੇ, ਕਾਲੇ ਕਦੇ ਨਾ ਹੋਵਨ ਬਗੇ-ਭਾਵੇਂ ਕੁਝ ਵੀ ਕਰੋ, ਕਿਸੇ ਦੀ ਭੈੜੀ ਵਾਦੀ ਨਹੀਂ ਜਾਂਦੀ

ਗੱਲ ਬੜੀ ਮੁਸ਼ਕਲ ਏ। ਉਸ ਨੂੰ ਇਸ ਭੈੜੀ ਵਾਦੀ ਤੋਂ ਕਿਵੇਂ ਮੋੜਿਆ ਜਾਇ। 'ਲਖ ਸਬੂਣਾ ਜੇ ਲਗੇ, ਕਾਲੇ ਕਦੇ ਨਾ ਹੋਵਨ ਬਗੇ' ਵਾਲੀ ਗੱਲ ਹੈ ਉਸ ਨਾਲ ਤਾਂ।

ਲਖੀਂ ਹੱਥ ਨਾ ਆਉਂਦੀ ਦਾਨਸ਼ ਮੰਦਾ ਦੀ ਮਤ-ਸਿਆਣੇ ਦੀ ਸਲਾਹ ਬਹੁਤ ਅਮੋਲ ਹੁੰਦੀ ਹੈ

ਪੁੱਤ੍ਰ, ਤੈਨੂੰ ਅੱਜ ਮੈਂ ਜੋ ਨਸੀਹਤ ਦੇਂਦਾ ਹਾਂ, ਸੁਣ ਲੈ। 'ਲਖੀਂ ਹੱਥ ਨਾ ਆਉਂਦੀ ਦਾਨਸ਼ਮੰਦਾਂ ਦੀ ਮਤ' ਕੱਲ੍ਹ ਨੂੰ ਤੈਨੂੰ ਅਜੇਹੀ ਗੱਲ ਲੱਖੀਂ ਤੇ ਕਰੋੜੀਂ ਹੱਥ ਨਹੀਂ ਆਵੇਗੀ।

ਲਗ ਲੜਾਈਏ ਧੇਲੇ ਦਾ ਗੁੜ ਖਾਈਏ-ਜਦ ਕੋਈ ਮਾਮੂਲੀ ਜਿਹੇ ਲਾਭ ਲਈ ਲੜਾਈ ਲਈ ਕਾਹਲਾ ਹੋਵੇ

ਕਾਂਗੜੇ ਦਾ ਰਾਜਾ ਲੜਨ ਲਈ ਬੜਾ ਉਤਾਵਲਾ ਜਾਪਦਾ ਹੈ, ਪਰ ਉਸ ਨੂੰ ਵਿੱਚੋਂ ਕੀ ਲੱਭੇਗਾ ? ਅਖੇ, 'ਲਗ ਲੜਾਈਏ, ਧੇਲੇ ਦਾ ਗੁੜ ਖਾਈਏ।'

ਲਗਾ ਤਾਂ ਤੀਰ ਨਹੀਂ ਤਾਂ ਤੁੱਕਾ ਹੀ ਸਹੀ-ਹੀਲਾ ਕਰੋ ਫਲ ਬਹੁਤਾ ਮਿਲੇ ਜਾਂ ਥੋੜਾ

ਇਹ ਦਾਓ ਵੀ ਖੇਡ ਵੇਖਣ ਵਿਚ ਕੀ ਹਰਜ ਏ ? 'ਲਗਾ ਤਾਂ ਤੀਰ ਨਹੀਂ ਤੇ ਤੁੱਕਾ ਹੀ ਸਹੀ।' ਸਾਡਾ ਕੀ ਜਾਂਦਾ ਏ ?

ਲਗੀ ਓੜ ਤੇ ਖੇਤੀ ਚੌੜ-ਮੀਂਹ ਨਾ ਪੈਣ ਤੇ ਫਸਲਾਂ ਮਰ ਜਾਂਦੀਆਂ ਹਨ

ਮੀਂਹ ਪਏ ਨਹੀਂ, ਫਸਲਾਂ ਕਿੱਥੋਂ ਹੋਣ। 'ਲਗੀ ਓੜ ਤੇ ਖੇਤੀ ਚੌੜ।' ਸਾਡਾ ਕੀ ਕਸੂਰ ?

ਲਗੀਆਂ ਦੇ ਪੰਥ ਨਿਆਰੇ-ਪ੍ਰੇਮੀਆਂ ਦਾ ਰਾਹ ਵੱਖਰਾ ਹੀ ਹੁੰਦਾ ਹੈ

ਜਿਉਂ ਭਾਵੇ ਤਿਉਂ ਕਰੇ ਪਿਆਰਾ,
ਇਨ੍ਹਾਂ ਲਗੀਆਂ ਦਾ ਪੰਥ ਨਿਆਰਾ ।
ਰਾਤਾਂ ਦਿਹੈ ਧਿਆਨ ਤੁਹਾਰਾ,
ਜਿਉਂ ਭਾਵੇਂ ਤਿਉਂ ਤਾਰੀਦਾ।

ਲਗੀਆਂ ਨੂੰ ਕੌਣ ਜਾਣੇ-ਬਿਰਹਾ ਸਮਝਣੀ ਔਖੀ ਹੈ

'ਆਹਾ ! ਲੱਗੀਆਂ ਨੂੰ ਕੌਣ ਜਾਣੇ ? ਇਖ਼ਲਾਕੀ ਜੀਵਨ ਵਾਲੇ, ਆਤਮ ਅਵਸਥਾ ਦੇ ਲਗੇ ਪ੍ਰੇਮ ਦਾ ਹਾਲ ਕੀ ਜਾਣਨ ?

ਲਗੀਆਂ ਮੂਲ ਨਾ ਮੁੜੀਆਂ-ਸੱਚਾ ਪ੍ਰੇਮ ਕਦੀ ਨਹੀਂ ਟੁੱਟਦਾ

ਜੇ ਤੂੰ ਤਖਤ ਹਜ਼ਾਰੇ ਦਾ ਸਾਂਈਂ,
ਅਸੀਂ ਸਿਆਲਾਂ ਦੀਆਂ ਕੁੜੀਆਂ ।
ਕਹੈ ਹੁਸੈਨ ਫਕੀਰ ਰੁਬਾਣਾ,
ਲਗੀਆਂ ਮੂਲ ਨਾ ਮੁੜੀਆਂ ।

ਲਗੀ ਕਾੜ ਕਰੇਂਦੀ ਹੈ-ਜਦ ਤਕੜੀ ਸੱਟ ਵਜੇ, ਤਦ ਚੀਕ ਚਿੰਘਾੜਾ ਪੈਂਦਾ ਹੀ ਹੈ

ਮਿੱਤ੍ਰਾ 'ਲਗੀ ਕਾੜ ਕਰੇਂਦੀਏ ਦੁਖ ਜੂ ਸਿਰ ਆ ਪਏ।' ਰੋਵਾਂ ਨਾ ਤਾਂ ਕੀ ਕਰਾਂ ?

ਲਗੀ ਜਾਣਨ ਦੋ ਜਣੇ, ਲੋਹਾ ਤੇ ਲੋਹਾਰ-ਜਿਸਨੂੰ ਪੀੜ ਹੁੰਦੀ ਹੈ, ਓਹੀ ਦੁਖ ਨੂੰ ਜਾਣਦਾ ਹੈ

ਸੱਚ ਹੈ 'ਲਗੀ ਜਾਣਨ ਦੋ ਜਣੇ ਲੋਹਾ ਤੇ ਲੋਹਾਰ' ਜਿਸ ਨੂੰ ਖੇਦ ਹੀ ਨਾ ਪੁੱਜੇ, ਉਹ ਪੀੜਾ ਨੂੰ ਕੀ ਜਾਣੇ ?

ਲਗੀ ਭੁੱਖ ਕੁਝ ਨਾ ਪੁੱਛ-ਭੁੱਖ ਹੋਰ ਸਭ ਕੁਝ ਭੁਲਾ ਦੇਂਦੀ ਹੈ

'ਲਗੀ ਭੁੱਖ ਤੇ ਕੁਝ ਨਾ ਪੁੱਛ।' ਖਾਣ ਵੇਲੇ ਸਾਨੂੰ ਗੱਲਾਂ ਦੀ ਵਿਹਲ ਕਿੱਥੇ ?

ਲੱਛਮੀ ਪੁੱਛਕੇ ਨਹੀਂ ਆਉਂਦੀ-ਧਨ ਆਉਣ ਲੱਗੇ ਤਾਂ ਆ ਹੀ ਜਾਂਦਾ ਹੈ

ਧਨ ਆਉਣ ਲੱਗੇ ਤਦ ਅੰਨ੍ਹੇ ਵਾਹ ਆਉਂਦਾ ਹੈ । 'ਲੱਛਮੀ ਪੁੱਛ ਕੇ ਨਹੀਂ ਆਉਂਦੀ' ਸਿਆਣਿਆਂ ਸੱਚ ਹੀ ਆਖਿਆ ਹੈ।

  • «
  • 260
  • 261
  • 262
  • 263
  • 264
  • »