ਪੰਜਾਬੀ ਬੁਝਾਰਤਾਂ ਦਾ ਸੰਗ੍ਰਹਿ

ਪੰਜਾਬੀ ਬੁਝਾਰਤਾਂ ਰਵਾਇਤੀ ਸ਼ਬਦ ਪਹੇਲੀਆਂ ਹਨ ਜੋ ਬੁੱਧੀ ਅਤੇ ਰਚਨਾਤਮਿਕਤਾ ਨੂੰ ਚੁਣੌਤੀ ਦਿੰਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਬੁਝਾਰਤਾਂ ਅਕਸਰ ਰੁਝੇਵੇਂ ਅਤੇ ਮਨੋਰੰਜਨ ਲਈ ਭਾਸ਼ਾ, ਪਰੰਪਰਾਵਾਂ ਅਤੇ ਆਲੋਚਨਾਤਮਕ ਸੋਚ ਦੀ ਪੜਚੋਲ ਕਰਨ ਦਾ ਇੱਕ ਮਜ਼ੇਦਾਰ ਤਰੀਕਾ ਪੇਸ਼ ਕਰਦੀਆਂ ਹਨ। ਇਸ ਸੈਕਸ਼ਨ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਬੁਝਾਰਤਾਂ ਹੱਲ ਕਰੋ ਅਤੇ ਆਪਣਾ ਮਨੋਰੰਜਨ ਕਰੋ।

ਅਜਿਹੀ ਕਿਹੜੀ ਚੀਜ਼ ਹੈ, ਜਿਸਦੀ ਗਰਦਨ ਹੈ ਪਰ ਸਿਰ ਨਹੀਂ?

ਆਪਣੇ ਕੰਨ ਮਰੋੜੋ ਅਤੇ ਮੈਂ ਤੁਹਾਨੂੰ ਪਾਣੀ ਦਿਆਂਗਾ। ਮੈਂ ਕੋਈ ਪੈਸਾ ਨਹੀਂ ਲਵਾਂਗਾ।

ਧਰਤੀ ਤੇ ਰੱਖਦਾ ਨਹੀਂ ਪੈਰ, ਰਾਤ ਕਾਲੀ ਮੇਰੇ ਬਗੈਰ, ਦੱਸੋ ਕੀ ਹੈ ਮੇਰਾ ਨਾਮ ?

ਘੁਸਿਆ ਨੱਕ ਵਿਚ ਮੇਰੇ ਧਾਗਾ, ਦਰਜੀ ਦੇ ਘਰੋਂ ਮੈਂ ਭਾਗਾ?

ਇੱਕ ਗੁਫ਼ਾ ਦੇ ਦੋ ਰਾਖੇ, ਦੋਵੇਂ ਲੰਬੇ, ਦੋਵੇਂ ਕਾਲੇ?

ਇਕ ਟੋਟਰੂ ਦੇ ਦੋ ਬੱਚੇ, ਨਾ ਉਹ ਖਾਂਦੇ ਨਾ ਉਹ ਪੀਂਦੇ, ਬੱਸ ਦੇਖ ਦੇਖ ਜੀਂਦੇ ?

ਜੋ ਖਾਣ ਲਈ ਖਰੀਦਦੇ ਹਨ ਪਰ ਉਸਨੂੰ ਖਾਂਦੇ ਨਹੀਂ, ਲਗਾਓ ਦਿਮਾਗ ???

ਕੱਦ ਦੇ ਛੋਟੇ ਕਰਮ ਦੇ ਹੀਣ, ਬੀਨ ਵਜਾਉਣ ਦੇ ਸ਼ੌਂਕੀਨ ,ਦੱਸੋ ਕੌਣ ?

ਕਾਲੀ ਕਾਲੀ ਮਾਂ, ਲਾਲ ਲਾਲ ਬੱਚੇ, ਜਿੱਧਰ ਜਾਵੇ ਮਾਂ ਉੱਧਰ ਜਾਣ ਬੱਚੇ?

ਖੂਹ ਵਿੱਚ ਹਿਰਨੀ ਸੂਈ, ਦੇਵੇ ਦੁੱਧ ਮਲ਼ਾਈਆਂ, ਸਾਡੇ ਘਰ ਕਾਕਾ ਜੰਮਿਆ, ਲੋਕ ਦੇਣ ਵਧਾਈਆਂ।