ਪੰਜਾਬੀ ਬੁਝਾਰਤਾਂ ਦਾ ਸੰਗ੍ਰਹਿ

ਪੰਜਾਬੀ ਬੁਝਾਰਤਾਂ ਰਵਾਇਤੀ ਸ਼ਬਦ ਪਹੇਲੀਆਂ ਹਨ ਜੋ ਬੁੱਧੀ ਅਤੇ ਰਚਨਾਤਮਿਕਤਾ ਨੂੰ ਚੁਣੌਤੀ ਦਿੰਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਬੁਝਾਰਤਾਂ ਅਕਸਰ ਰੁਝੇਵੇਂ ਅਤੇ ਮਨੋਰੰਜਨ ਲਈ ਭਾਸ਼ਾ, ਪਰੰਪਰਾਵਾਂ ਅਤੇ ਆਲੋਚਨਾਤਮਕ ਸੋਚ ਦੀ ਪੜਚੋਲ ਕਰਨ ਦਾ ਇੱਕ ਮਜ਼ੇਦਾਰ ਤਰੀਕਾ ਪੇਸ਼ ਕਰਦੀਆਂ ਹਨ। ਇਸ ਸੈਕਸ਼ਨ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਬੁਝਾਰਤਾਂ ਹੱਲ ਕਰੋ ਅਤੇ ਆਪਣਾ ਮਨੋਰੰਜਨ ਕਰੋ।

ਸਭ ਤੋਂ ਪਹਿਲਾਂ ਮੈਂ ਜੰਮਿਆ ਫਿਰ ਮੇਰਾ ਭਾਈ। ਖਿੱਚ ਧੂਹ ਕੇ ਬਾਪੂ ਜੰਮਿਆ ਪਿੱਛੋਂ ਸਾਡੀ ਮਾਈ?

ਹੱਲ ਕਰੋ

ਸਬਜ਼ ਕਟੋਰੀ ਮੀਠਾ ਭੱਤ, ਲੁੱਟੋ ਸਈਓ ਹੱਥੋਂ ਹੱਥ ?

ਹੱਲ ਕਰੋ

ਸਾਡਾ ਬਾਬਾ ਲਿਆਇਆ ਬੋਕ, ਦੱਬੇ ਪੂਛ ਮਾਰੇ ਮੋਕ ?

ਹੱਲ ਕਰੋ

ਸੱਤ ਰੰਗਾਂ ਦੀ ਚਟਾਈ, ਬਾਰਿਸ਼ ਵਿੱਚ ਦਿੱਤੀ ਦਿਖਾਈ

ਹੱਲ ਕਰੋ

ਸ਼ੀਸ਼ਿਆਂ ਦਾ ਟੋਭਾ ਕੰਡਿਆਂ ਦੀ ਵਾੜ। ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ।

ਹੱਲ ਕਰੋ

ਸ਼ਹਿਰ 52 ਇੱਕੋ ਨਾਮ, ਵਿੱਚੇ ਬਾਦਸ਼ਾਹ, ਵਿੱਚੇ ਗੁਲਾਮ ?

ਹੱਲ ਕਰੋ

ਸਿੱਧੀ ਕਰਦਾ ਇੱਕ-ਇੱਕ ਤਾਰ। ਸਿੱਧਿਆਂ ਦਾ ਉਹ ਸਿੱਧਾ ਯਾਰ।

ਹੱਲ ਕਰੋ

ਸੋਨੇ ਦੀ ਥਾਲੀ ਜੜ ਆਉਂਦਾ ਟਿੱਕਾ ਕਲਾਕੰਦ ਖਾ ਕੇ ਮੂੰਹ ਫਿੱਕੇ ਦਾ ਫਿੱਕਾ

ਹੱਲ ਕਰੋ

ਸੁੱਕਾ ਢੀਂਗਰ,ਆਂਡੇ ਲਾਹੇ ?

ਹੱਲ ਕਰੋ

ਤਲੀ ਉੱਤੇ ਕਬੂਤਰ ਨੱਚੇ?

ਹੱਲ ਕਰੋ