ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ?
ਹੱਲ ਕਰੋਨਿੱਕਾ ਜਿਹਾ ਕਾਕਾ, ਘਰ ਦਾ ਰਾਖਾ ?
ਹੱਲ ਕਰੋਨਿੱਕਾ ਜਿਹਾ ਸਿਪਾਹੀ, ਉਹਦੀ ਖਿੱਚ ਕੇ ਤੰਬੀ ਲਾਹੀ ?
ਹੱਲ ਕਰੋਨਿੱਕੇ–ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਨੇ?
ਹੱਲ ਕਰੋਨਿੱਕੀ ਜਿਹੀ ਕੌਲੀ, ਲਾਹੌਰ ਜਾ ਕੇ ਬੋਲੀ ?
ਹੱਲ ਕਰੋਨਿੱਕੀ ਜਿਹੀ ਡੱਬੀ ਡਬ ਡਬ ਕਰੇ, ਖਾਵੇ ਨਾ ਪੀਵੇ ਪਰ ਬਕ ਬਕ ਕਰੇ
ਹੱਲ ਕਰੋਨਿੱਕੀ ਜਿਹੀ ਕੁੜੀ ਉਹਦੇ ਢਿੱਡ ਵਿਚ ਵੰਡ, ਜਿਹੜਾ ਉਸ ਨੂੰ ਨਿਰਣੇ ਖਾਵੇ ਰੱਜ ਕੇ ਦਵੇ ਡੰਡ
ਹੱਲ ਕਰੋਨਿੱਕੀ ਜਿਹੀ ਪਿੱਦਣੀ, ਪਿੱਦ ਪਿੱਦ ਕਰਦੀ, ਸਾਰੇ ਜਹਾਨ ਦੀ ਲਿੱਦ ਕੱਠੀ ਕਰਦੀ।
ਹੱਲ ਕਰੋਊਠ ਤੇ ਚੜ੍ਹੇਂਦੀਏ,ਹਿਕੇਂਦਾ ਤੇਰਾ ਕੀ ਲਗਦਾ? ਉਹਦਾ ਤਾਂ ਮੈਂ ਨਾਂ ਨਹੀ ਲੈਣਾ, ਮੇਰਾ ਨਾਂ ਈ ਜੀਆਂ, ਉਹਦੀ ਸੱਸ ਤੇ ਮੇਰੀ ਸੱਸ, ਦੋਵੇਂ ਮਾਂਵਾ-ਧੀਆਂ।
ਹੱਲ ਕਰੋਪਾਣੀ ਵਿੱਚ ਨੱਚਦੀ ਹੈ ਤੇ ਬਾਹਰ ਆਉਣ ਤੇ ਮਰ ਜਾਂਦੀ ਹੈ
ਹੱਲ ਕਰੋ