ਮੈਂ ਹਰ ਸਵੇਰ ਆਉਂਦਾ ਹਾਂ ਅਤੇ ਹਰ ਸ਼ਾਮ ਨੂੰ ਜਾਂਦਾ ਹਾਂ। ਮੇਰੇ ਆਉਣ ਨਾਲ ਹੁੰਦਾ ਚਾਨਣ ਅਤੇ ਜਾਣ ਨਾਲ ਹੁੰਦਾ ਹਨੇਰਾ।
ਮੈਂ ਪੈਸੇ ਬਹੁਤ ਲੁਟਾਤੀ ਹੂੰ, ਘਰ ਘਰ ਪੂਜੀ ਜਾਤੀ ਹੂੰ, ਮੇਰੇ ਬਗੈਰ ਬਣੇ ਨਾ ਕਾਮ ਬੱਚਿਓ, ਦੱਸੋ ਇਸ ਦੇਵੀ ਦਾ ਨਾਮ?
ਮੈਂ ਸਵੇਰੇ ਸਵੇਰੇ ਆਉਂਦਾ ਹਾਂ ਦੁਨੀਆਂ ਦੀ ਖ਼ਬਰ ਲੈ ਆਉਂਦਾ ਹਾਂ, ਹਰ ਕੋਈ ਮੇਰੀ ਉਡੀਕ 'ਚ ਰਹਿੰਦਾ, ਹਰ ਕੋਈ ਕਰਦਾ ਮੈਨੂੰ ਪਿਆਰ?
ਮੈਨੂੰ ਇੰਜਣ ਦੀ ਲੋੜ ਨਹੀਂ ਹੈ, ਮੈਨੂੰ ਪੈਟਰੋਲ ਦੀ ਲੋੜ ਨਹੀਂ ਹੈ, ਜਲਦੀ ਜਲਦੀ ਪੈਰ ਚਲਾਓ ਆਪਣੀ ਮੰਜਿਲ ਤੱਕ ਪਹੁੰਚ ਜਾਓ?
ਮਿੱਟੀ ਦਾ ਘੋੜਾ, ਲੋਹੇ ਦੀ ਲਗਾਮ, ਉਤੇ ਬੈਠਾ ਗੁਦਗੁਦਾ ਪਠਾਣ?
ਨਾ ਬੋਲੇ ਨਾ ਬੁਲਾਵੇ, ਬਿਨ ਪੌੜੀ ਅਸਮਾਨੇ ਚੜ੍ਹ ਜਾਵੇ।
ਨਾ ਗੁਠਲੀ, ਨਾ ਬੀਜ ਦੇਖਿਆ, ਹਰ ਮੌਸਮ ਵਿੱਚ ਵਿਕਦਾ ਦੇਖਿਆ।
ਨਜ਼ਰ ਵਿੱਚ ਹਰਾ, ਅੰਦਰੋਂ ਖੂਨ ਨਾਲ ਭਰਿਆ?
ਨਾ ਕੀਤਾ ਕਦੇ ਕਿਸੇ ਨਾਲ ਝਗੜਾ ਨਾ ਕੀਤੀ ਕਦੇ ਲੜਾਈ, ਫਿਰ ਵੀ ਹੁੰਦੀ ਰੋਜ਼ ਪਿਟਾਈ?
ਨਾ ਉਹਦੇ ਹੱਥ ਨਾ ਹੀ ਪੈਰ, ਫਿਰ ਵੀ ਕਰਦਾ ਥਾਂ-ਥਾਂ ਸੈਰ?