ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ?
ਨਿੱਕੇ–ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਨੇ?
ਪਿਆਸ ਲੱਗੇ ਤਾਂ ਪੀ ਲੈਣਾ, ਭੁੱਖ ਲੱਗੇ ਤਾਂ ਖਾ ਲੈਣਾ, ਠੰਡ ਲੱਗੇ ਤਾਂ ਜਲਾ ਦੇਣਾ, ਕੀ ਬੋਲੋ?
ਰੰਗ ਹੈ ਮੇਰਾ ਕਾਲਾ ਉਜਾਲੇ ਵਿਚ ਦਿਖਾਈ ਦਿੰਦੀ ਹਾਂ ਅਤੇ ਹਨੇਰੇ ਵਿਚ ਲੁਕ ਜਾਂਦੀ ਹਾਂ?
ਰੂਪ ਹੈ ਉਨ੍ਹਾਂ ਦਾ ਪਿਆਰਾ-ਪਿਆਰਾ, ਵਾਸੀ ਹਨ ਉਹ ਦੂਰ ਦੇ। ਚਿੱਟੇ-ਚਿੱਟੇ ਲਿਸ਼ਕ ਰਹੇ, ਕਰ ਹਨੇਰਾ ਦੂਰ ਰਹੇ।
ਸਭ ਤੋਂ ਪਹਿਲਾਂ ਮੈਂ ਜੰਮਿਆ ਫਿਰ ਮੇਰਾ ਭਾਈ। ਖਿੱਚ ਧੂਹ ਕੇ ਬਾਪੂ ਜੰਮਿਆ ਪਿੱਛੋਂ ਸਾਡੀ ਮਾਈ?
ਸ਼ੀਸ਼ਿਆਂ ਦਾ ਟੋਭਾ ਕੰਡਿਆਂ ਦੀ ਵਾੜ। ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ।
ਸਿੱਧੀ ਕਰਦਾ ਇੱਕ-ਇੱਕ ਤਾਰ। ਸਿੱਧਿਆਂ ਦਾ ਉਹ ਸਿੱਧਾ ਯਾਰ।
ਥਾਲ ਭਰਿਆ ਮੋਤੀਆਂ ਦਾ, ਸਭ ਦੇ ਸਿਰ ‘ਤੇ ਉਲਟਾ ਧਰਿਆ। ਹਨੇਰੀ ਚੱਲੇ, ਪਾਣੀ ਵਗੇ ਮੋਤੀ ਫਿਰ ਵੀ ਨਾ ਡਿੱਗਣ ਥੱਲੇ।
ਤਿੰਨ ਪੈਰਾਂ ਵਾਲੀ ਤਿਤਲੀ, ਇਸ਼ਨਾਨ ਕਰਕੇ ਬਾਹਰ ਨਿਕਲੀ?