ਇੱਕ ਰਾਣੀ ਦੀ ਬੁੱਝੋ ਕਹਾਣੀ, ਅੱਖਾਂ ਚੋਂ ਉਸਦੇ ਵਗਦਾ ਪਾਣੀ?
ਇਕ ਟੋਟਰੂ ਦੇ ਦੋ ਬੱਚੇ, ਨਾ ਉਹ ਖਾਂਦੇ ਨਾ ਉਹ ਪੀਂਦੇ, ਬੱਸ ਦੇਖ ਦੇਖ ਜੀਂਦੇ ?
ਜੋ ਖਾਣ ਲਈ ਖਰੀਦਦੇ ਹਨ ਪਰ ਉਸਨੂੰ ਖਾਂਦੇ ਨਹੀਂ, ਲਗਾਓ ਦਿਮਾਗ ???
ਕੱਦ ਦੇ ਛੋਟੇ ਕਰਮ ਦੇ ਹੀਣ, ਬੀਨ ਵਜਾਉਣ ਦੇ ਸ਼ੌਂਕੀਨ ,ਦੱਸੋ ਕੌਣ ?
ਕਾਲਾ ਹੈ ਪਰ ਕਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ ?
ਕਾਲੀ ਕਾਲੀ ਮਾਂ, ਲਾਲ ਲਾਲ ਬੱਚੇ, ਜਿੱਧਰ ਜਾਵੇ ਮਾਂ ਉੱਧਰ ਜਾਣ ਬੱਚੇ?
ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾ ਨਹੀਂ ਸਕਦੇ?
ਖੰਭ ਨਹੀਂ ਪਰ ਉੱਡਦਾ ਹੈ, ਨਾ ਹੱਡੀਆਂ ਨਾ ਮਾਸ। ਬੰਦੇ ਚੁੱਕ ਕੇ ਉੱਡ ਜਾਂਦਾ ਹੈ, ਹੋਵੇ ਨਾ ਕਦੇ ਉਦਾਸ?
ਖੂਹ ਵਿੱਚ ਹਿਰਨੀ ਸੂਈ, ਦੇਵੇ ਦੁੱਧ ਮਲ਼ਾਈਆਂ, ਸਾਡੇ ਘਰ ਕਾਕਾ ਜੰਮਿਆ, ਲੋਕ ਦੇਣ ਵਧਾਈਆਂ।
ਲਾਲ ਗਊ ਲੱਕੜ ਖਾਵੇ, ਪਾਣੀ ਪੀਵੇ ਮਰ ਜਾਵੇ।