ਇੱਕ ਗੁਫ਼ਾ ਦੇ ਦੋ ਰਾਖੇ, ਦੋਵੇਂ ਲੰਬੇ, ਦੋਵੇਂ ਕਾਲੇ?
ਹੱਲ ਕਰੋਇੱਕ ਬੁੜੀ ਨੇ ਚਲਿੱਤਰ ਕੀਤਾ, 900 ਬੰਦਾ ਅੰਦਰ ਕੀਤਾ ?
ਹੱਲ ਕਰੋਇੱਕ ਘੜੇ ਵਿੱਚ ਦੋ ਰੰਗਾ ਪਾਣੀ, ਰਾਜਾ ਰਾਣੀ ਸੁਣੋ ਕਹਾਣੀ
ਹੱਲ ਕਰੋਇਕ ਜਾਨਵਰ ਰੁੱਖਾ, ਜਿਸ ਦੇ ਸਿਰ ‘ਤੇ ਪੱਖਾ।
ਹੱਲ ਕਰੋਇੱਕ ਸੰਦੂਕੜੀ ‘ਚ ਬਾਰਾਂ ਖਾਨੇ, ਹਰ ਖਾਨੇ ਵਿੱਚ ਤੀਹ-ਤੀਹ ਦਾਣੇ, ਬੁੱਝਣ ਵਾਲੇ ਬੜੇ ਸਿਆਣੇ।
ਹੱਲ ਕਰੋਇੱਕ ਰਾਣੀ ਦੀ ਬੁੱਝੋ ਕਹਾਣੀ, ਅੱਖਾਂ ਚੋਂ ਉਸਦੇ ਵਗਦਾ ਪਾਣੀ?
ਹੱਲ ਕਰੋਇਕ ਟੋਟਰੂ ਦੇ ਦੋ ਬੱਚੇ, ਨਾ ਉਹ ਖਾਂਦੇ ਨਾ ਉਹ ਪੀਂਦੇ, ਬੱਸ ਦੇਖ ਦੇਖ ਜੀਂਦੇ ?
ਹੱਲ ਕਰੋਜਦ ਮੈਂ ਆਉਂਦੀ ਹਾਂ, ਸਭ ਦੇ ਮਨ ਭਾਉਂਦੀ ਹਾਂ,ਜਦ ਮੈਂ ਜਾਂਦੀ ਹਾਂ, ਸਭ ਨੂੰ ਬਹੁਤ ਸਤਾਉਂਦੀ ਹਾਂ।
ਹੱਲ ਕਰੋਜਲ ਵਿੱਚ ਹੋਇਆ, ਜਲ ਵਿੱਚ ਮੋਇਆ। ਜਲ ਵਿੱਚ ਉਸ ਦੇ ਸਾਸ, ਨਾ ਹੱਡੀ ਨਾ ਮਾਸ।
ਹੱਲ ਕਰੋਜੇਕਰ ਨੱਕ ਤੇ ਮੈਂ ਚੜ੍ਹ ਜਾਵਾਂ ਤਾਂ ਕੰਨ ਪਕੜ ਕੇ ਖੂਬ ਪੜਾਵਾਂ?
ਹੱਲ ਕਰੋ