ਪੰਜਾਬੀ ਬੁਝਾਰਤਾਂ ਦਾ ਸੰਗ੍ਰਹਿ

ਪੰਜਾਬੀ ਬੁਝਾਰਤਾਂ ਰਵਾਇਤੀ ਸ਼ਬਦ ਪਹੇਲੀਆਂ ਹਨ ਜੋ ਬੁੱਧੀ ਅਤੇ ਰਚਨਾਤਮਿਕਤਾ ਨੂੰ ਚੁਣੌਤੀ ਦਿੰਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਬੁਝਾਰਤਾਂ ਅਕਸਰ ਰੁਝੇਵੇਂ ਅਤੇ ਮਨੋਰੰਜਨ ਲਈ ਭਾਸ਼ਾ, ਪਰੰਪਰਾਵਾਂ ਅਤੇ ਆਲੋਚਨਾਤਮਕ ਸੋਚ ਦੀ ਪੜਚੋਲ ਕਰਨ ਦਾ ਇੱਕ ਮਜ਼ੇਦਾਰ ਤਰੀਕਾ ਪੇਸ਼ ਕਰਦੀਆਂ ਹਨ। ਇਸ ਸੈਕਸ਼ਨ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਬੁਝਾਰਤਾਂ ਹੱਲ ਕਰੋ ਅਤੇ ਆਪਣਾ ਮਨੋਰੰਜਨ ਕਰੋ।

ਜਿਸਦੀਆਂ ਅੱਖਾਂ ਹਨ, ਪਰ ਦੇਖਣ ਦੀ ਸ਼ਕਤੀ ਨਹੀਂ

ਹੱਲ ਕਰੋ

ਜਿਸ ਨੇ ਲਿਆਂਦਾ ਉਹਨੇ ਪਾਇਆ ਨੀ, ਜਿਸਦੇ ਪਾਇਆ ਉਹਨੂੰ ਪਤਾ ਨਹੀਂ

ਹੱਲ ਕਰੋ

ਜੋ ਖਾਣ ਲਈ ਖਰੀਦਦੇ ਹਨ ਪਰ ਉਸਨੂੰ ਖਾਂਦੇ ਨਹੀਂ, ਲਗਾਓ ਦਿਮਾਗ ???

ਹੱਲ ਕਰੋ

ਜੋ ਸਭ ਕੁਝ ਖਾ ਸਕਦਾ ਹੈ, ਪਰ ਉਸਨੂੰ ਕਦੇ ਭੁੱਖ ਨਹੀਂ ਲੱਗਦੀ

ਹੱਲ ਕਰੋ

ਕਾਲਾ-ਕਾਲਾ ਪਿਉ ਲਾਲ-ਲਾਲ ਬੱਚੇ, ਜਿੱਥੇ-ਜਿੱਥੇ ਜਾਵੇ ਪਿਉ ਉੱਥੇ-ਉੱਥੇ ਜਾਣ ਬੱਚੇ

ਹੱਲ ਕਰੋ

ਕਾਲ਼ਾ ਕੁੱਤਾ ਕੰਧ ਨਾਲ਼ ਸੁੱਤਾ

ਹੱਲ ਕਰੋ

ਕਾਲ਼ਾ ਸੀ ਕਲੜ ਸੀ, ਕਾਲੇ ਪਿਓ ਦਾ ਪੁੱਤਰ ਸੀ, ਆਡੋਂ ਪਾਣੀ ਪੈਂਦਾ ਸੀ, ਤੇ ਗੂੜ੍ਹੀ ਛਾਵੇਂ ਬਹਿੰਦਾ ਸੀ

ਹੱਲ ਕਰੋ

ਕਾਲੇ ਵਣ ਦੀ ਰਾਣੀ ਹੈ, ਲਾਲ ਪਾਣੀ ਪੀਂਦੀ ਹੈ।

ਹੱਲ ਕਰੋ

ਕੱਦ ਦੇ ਛੋਟੇ ਕਰਮ ਦੇ ਹੀਣ, ਬੀਨ ਵਜਾਉਣ ਦੇ ਸ਼ੌਂਕੀਨ ,ਦੱਸੋ ਕੌਣ ?

ਹੱਲ ਕਰੋ

ਕਾਲਾ ਹੈ ਪਰ ਕਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ ?

ਹੱਲ ਕਰੋ