ਪੰਜਾਬੀ ਬੁਝਾਰਤਾਂ ਦਾ ਸੰਗ੍ਰਹਿ

ਪੰਜਾਬੀ ਬੁਝਾਰਤਾਂ ਰਵਾਇਤੀ ਸ਼ਬਦ ਪਹੇਲੀਆਂ ਹਨ ਜੋ ਬੁੱਧੀ ਅਤੇ ਰਚਨਾਤਮਿਕਤਾ ਨੂੰ ਚੁਣੌਤੀ ਦਿੰਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਬੁਝਾਰਤਾਂ ਅਕਸਰ ਰੁਝੇਵੇਂ ਅਤੇ ਮਨੋਰੰਜਨ ਲਈ ਭਾਸ਼ਾ, ਪਰੰਪਰਾਵਾਂ ਅਤੇ ਆਲੋਚਨਾਤਮਕ ਸੋਚ ਦੀ ਪੜਚੋਲ ਕਰਨ ਦਾ ਇੱਕ ਮਜ਼ੇਦਾਰ ਤਰੀਕਾ ਪੇਸ਼ ਕਰਦੀਆਂ ਹਨ। ਇਸ ਸੈਕਸ਼ਨ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਬੁਝਾਰਤਾਂ ਹੱਲ ਕਰੋ ਅਤੇ ਆਪਣਾ ਮਨੋਰੰਜਨ ਕਰੋ।

ਥੜ੍ਹੇ ਉੱਤੇ ਥੜ੍ਹਾ, ਲਾਲ਼ ਕਬੂਤਰ ਖੜ੍ਹਾ

ਹੱਲ ਕਰੋ

ਥਾਲ ਭਰਿਆ ਕੌਡੀਆਂ ਦਾ ਕੋਈ ਲੈ ਨਹੀਂ ਸਕਦਾ, ਚਿੱਟੇ ਪੀਲੇ ਰੰਗ ਉਨ੍ਹਾਂ ਦੇ ਕੋਈ ਲਾਹ ਨਹੀਂ ਸਕਦਾ, ਮਾਲ਼ਾ ਵਾਂਗਰ ਬਹਿਣੀ ਉਨ੍ਹਾਂ ਦੀ ਕੋਈ ਉਠਾ ਨਹੀਂ ਸਕਦਾ, ਬਾਤ ਮੇਰੀ ਦੀ ਗੁੰਝਲ਼ ਐਸੀ ਕੋਈ ਖੋਲ੍ਹ ਨਹੀਂ ਸਕਦਾ

ਹੱਲ ਕਰੋ

ਥਾਲ ਭਰਿਆ ਮੋਤੀਆਂ ਦਾ, ਸਭ ਦੇ ਸਿਰ ‘ਤੇ ਉਲਟਾ ਧਰਿਆ। ਹਨੇਰੀ ਚੱਲੇ, ਪਾਣੀ ਵਗੇ ਮੋਤੀ ਫਿਰ ਵੀ ਨਾ ਡਿੱਗਣ ਥੱਲੇ।

ਹੱਲ ਕਰੋ

ਤਿੰਨ ਪਏ ਪੰਜ ਖੜੇ, ਅੱਠ ਲਿਆਵਣ ਗੇੜਾ, ਮੇਰੀ ਬਾਤ ਬੁੱਝ ਲੈ, ਨਹੀਂ ਤਾਂ ਬਣ ਚੇਲਾ ਮੇਰਾ।

ਹੱਲ ਕਰੋ

ਤਿੰਨ ਪੈਰਾਂ ਵਾਲੀ ਤਿਤਲੀ, ਇਸ਼ਨਾਨ ਕਰਕੇ ਬਾਹਰ ਨਿਕਲੀ?

ਹੱਲ ਕਰੋ

ਤੂੰ ਚੱਲ ਮੈਂ ਆਇਆ ਹਰ ਘਰ ਦੀ ਉਹ ਮਾਇਆ

ਹੱਲ ਕਰੋ

ਤੋਤਾ ਬਗਲਾ ਕਾਂ ਬਟੇਰ ਇਨ੍ਹਾਂ ਚਾਰਾਂ ਨੂੰ ਆਂਦਾ ਘੇਰ, ਘੇਰ ਘਾਰ ਕੇ ਗੁੱਸਾ ਕੀਤਾ ਅੰਤ ਚਾਰਾਂ ਦਾ ਲਹੂ ਪੀਤਾ

ਹੱਲ ਕਰੋ

ਤੁਰਦੀ ਹਾਂ ਤਾਂ ਪੈਰ ਨਹੀਂ, ਦੇਵਾਂ ਸਭ ਨੂੰ ਜਾਨ। ਦੋ ਅੱਖਰਾਂ ਦੀ ਚੀਜ਼ ਹਾਂ, ਬੁੱਝੋ ਮੇਰਾ ਨਾਮ।

ਹੱਲ ਕਰੋ

ਤੁਸੀਂ ਦੇਂਦੇ ਰਹਿੰਦੇ ਹੋ, ਪਰ ਕਦੇ ਵਾਪਸ ਨਹੀਂ ਲੈਂਦੇ

ਹੱਲ ਕਰੋ

ਉੱਪਰੋਂ ਫਿੱਕਾ ਅੰਦਰੋਂ ਸ਼ਹਿਦ, ਖਾਉ ਜਿਸ ਨੂੰ ਕਹਿੰਦੇ ਵੈਦ।

ਹੱਲ ਕਰੋ