ਪੰਜਾਬੀ ਬੁਝਾਰਤਾਂ ਦਾ ਸੰਗ੍ਰਹਿ

ਪੰਜਾਬੀ ਬੁਝਾਰਤਾਂ ਰਵਾਇਤੀ ਸ਼ਬਦ ਪਹੇਲੀਆਂ ਹਨ ਜੋ ਬੁੱਧੀ ਅਤੇ ਰਚਨਾਤਮਿਕਤਾ ਨੂੰ ਚੁਣੌਤੀ ਦਿੰਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਬੁਝਾਰਤਾਂ ਅਕਸਰ ਰੁਝੇਵੇਂ ਅਤੇ ਮਨੋਰੰਜਨ ਲਈ ਭਾਸ਼ਾ, ਪਰੰਪਰਾਵਾਂ ਅਤੇ ਆਲੋਚਨਾਤਮਕ ਸੋਚ ਦੀ ਪੜਚੋਲ ਕਰਨ ਦਾ ਇੱਕ ਮਜ਼ੇਦਾਰ ਤਰੀਕਾ ਪੇਸ਼ ਕਰਦੀਆਂ ਹਨ। ਇਸ ਸੈਕਸ਼ਨ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਬੁਝਾਰਤਾਂ ਹੱਲ ਕਰੋ ਅਤੇ ਆਪਣਾ ਮਨੋਰੰਜਨ ਕਰੋ।

ਗੋਲ ਗੋਲ ਘੂਮਤਾ ਜਾਊਂ, ਠੰਡਕ ਦੇਣਾ ਮੇਰਾ ਕਾਮ, ਗਰਮੀ ਮੇਂ ਆਤਾ ਹੂੰ ਕਾਮ।

ਹੱਲ ਕਰੋ

ਹਮੇਸ਼ਾ ਚਲਦਾ ਰਹਿੰਦਾ ਹਾਂ, ਪਰ ਕਦੇ ਆਵਾਜ਼ ਨਹੀਂ ਕਰਦਾ

ਹੱਲ ਕਰੋ

ਹਰੀ ਡੱਬੀ ਪੀਲਾ ਮਕਾਨ, ਉਸ ਵਿੱਚ ਬੈਠਾ ਰੁਲਦੂ ਰਾਮ।

ਹੱਲ ਕਰੋ

ਹਰੀ ਡੰਡੀ ਤੇ ਸਬਜ਼ ਦਾਣਾ, ਲੋੜ ਪਵੇ ਤੇ ਮੰਗ ਖਾਣਾ

ਹੱਲ ਕਰੋ

ਹਰੀ-ਹਰੀ ਕੋਠੜੀ ਵਿੱਚ ਵਿਛਿਆ ਗਲੀਚਾ ਲਾਲ।

ਹੱਲ ਕਰੋ

ਹਰ ਰੋਜ਼ ਕਟਦਾ, ਪਰ ਕਦੇ ਮਰਦਾ ਨਹੀਂ।

ਹੱਲ ਕਰੋ

ਹੱਥ ਲਾਇਆ ਉਹ ਮੈਲ਼ਾ ਹੋਵੇ ਮੂੰਹ ਲਾਇਆਂ ਉਹ ਹੱਸੇ

ਹੱਲ ਕਰੋ

ਹੇਠਾਂ ਕਾਠ ਉੱਪਰ ਕਾਠ, ਵਿੱਚ ਬੈਠਾ ਜਗਨ ਨਾਥ?

ਹੱਲ ਕਰੋ

ਇੱਕ ਬੱਚਾ ਨਾ ਜਾਂਦਾ ਸਕੂਲ, ਨਾ ਕੋਈ ਪੜ੍ਹੇ ਕਿਤਾਬ। ਜਦ ਕਰਦਾ ਹੈ ਹਿਸਾਬ, ਕੱਲਾ-ਕੱਲਾ ਦਿੰਦਾ ਸਹੀ ਜਵਾਬ?

ਹੱਲ ਕਰੋ

ਇੱਕ ਚੀਜ਼ ਮੈਂ ਐਸੀ ਦੇਖੀ, ਮਿਲਦੀ ਨਹੀਂ ਉਧਾਰੀ। ਜਿਸ ਦੇ ਪੱਲੇ ਇਹ ਚੀਜ਼ ਹੈ ਉਹ ਕਰਦਾ ਸਰਦਾਰੀ।

ਹੱਲ ਕਰੋ