ਕੌੜੀ- ਰਾਮ ਸਤ ਬੇਬੇ । ਪੇਮੀ-(ਉੱਠ ਕੇ ਗਲ ਮਿਲ ਕੇ) ਆ ਕੁੜਮਣੀ ਰਾਣੀ । ਜੀ ਆਇਆਂ ਨੂੰ, ਸਦਕੇ ਆਇਆਂ ਨੂੰ । ਕੀੜੀ ਦੇ ਘਰ ਨਰੈਣ ।
ਆਪਣੀ ਵਿੱਤ ਵਿੱਚ ਹੀ ਰਿਹਾ ਕਰੋ, ਜਦੋਂ 'ਕੀੜੀ ਦੇ ਖੰਭ ਨਿਕਲਦੇ ਹਨ ਤਾਂ ਉਹਦੀ ਮੌਤ ਆ ਜਾਂਦੀ ਹੈ।'
ਓਏ ਤੂੰ ਆਪਣੇ ਆਪ ਵਿੱਚ ਰਹਿ ਕੇ ਗੱਲ ਕਰਿਆ ਕਰ, ਮਲੂਮ ਹੁੰਦਾ ਏ ਤੈਨੂੰ ਸਿਆਣਿਆਂ ਦੀ ਗੱਲ ਭੁੱਲ ਗਈ ਹੈ ਅਖੇ 'ਕੀੜੀ ਦੀ ਮੌਤ ਆਉਂਦੀ ਹੈ ਤਾਂ ਉਸ ਨੂੰ ਖੰਭ ਲਗ ਜਾਂਦੇ ਹਨ।'
ਮੈਂ ਮਰ ਗਿਆ ਮਿਹਨਤਾਂ ਕਰਦਾ। ਮੁੰਡੇ ਨੇ ਮੇਰੀ ਸਾਰੀ ਕੀਤੀ ਕਰਾਈ ਤੇ ਸਿਰ ਸੁਆਹ ਪਾ ਦਿੱਤੀ। ਚਾਰ ਕੌਡੀਆਂ ਕਮਾਉਣ ਲੱਗਾ, ਤਾਂ ਮੇਰੇ ਵੱਲੋਂ ਅੱਖਾਂ ਫੇਰ ਬੈਠਾ।
ਛੱਡੋ ਜੀ, ਵਿਚਾਰੇ ਯਤੀਮ ਨੂੰ। 'ਕੀ ਪਿੱਦੀ ਕੀ ਪਿੱਦੀ ਦਾ ਸ਼ੋਰਬਾ'। ਉਹਦੇ ਆਪਣੇ ਖਾਣ ਲਈ ਹੈ ਨਹੀਂ, ਤੁਹਾਡੇ ਲਈ ਕਿੱਥੋਂ ਲਿਆਵੇਗਾ ?
ਛੱਡੋ ਪਰਾਂ, ਇਸ ਮਨਹੂਸ ਦਾ ਜ਼ਿਕਰ ਹੀ ਨਾ ਕਰੋ । ਇਸ ਦਾ ਆਪਣਾ ਝੱਟ ਤਾਂ ਟੱਪਦਾ ਨਹੀਂ, ਕਿਸੇ ਦੀ ਮਦਦ ਕੀ ਇਸ ਨੇ ਕਰਨੀ ਜੇ। ਅਖੇ 'ਕੀ ਕਰੂਗਾ ਪਾਂਧਾ, ਜਿਨ ਮੰਗ ਪਰਾਇਆ ਖਾਧਾ।'
ਭਾਈ, ਇਹ ਗੱਲ ਝੂਠੀ, 'ਕਿੱਲੇ ਤੇ ਬੰਨ੍ਹ ਕੇ ਤੇ ਨਹੀਂ ਨਾ ਖੁਆਇਆ ਜਾਂਦਾ ਕਿਸੇ ਨੂੰ, ਮਿਹਨਤ ਕਰ ਤੇ ਆਪਣਾ ਪੇਟ ਪਾਲ ।
ਜੇ ਮੇਰੇ ਵਰਗਾ ਕੰਗਲਾ ਹੁੰਦਾ ਤੇ ਪੈ ਜਾਂਦੀ ਬੀਮਾਰੀ। ਫੇਰ ਵੇਖਦੇ ਕਿ ਕਿੰਨੀ ਵੀਹਾਂ ਸੌ ਹੁੰਦਾ ਹੈ।
ਇਹ ਤਾਂ ਕੰਮ ਵਿਗੜਿਆ ਜਾਪਦਾ ਏ ! ਸ੍ਰੀਮਤੀ ਜੀ, ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ। ਭੋਗਣ ਵਾਲੇ ਪਦਾਰਥ ਦਾ ਭੋਗੀ ਨਾਲ ਕੀ ਟਾਕਰਾ ?
ਜਾਣਦੀ ਹਾਂ, ਤੁਹਾਡੇ ਸਾਰੇ ਹੀਜ ਪਿਆਜ ਨੂੰ ਮੈਂ, 'ਕਿਤੋਂ ਦੀ ਲੀਰ ਕਿਤੋਂ ਦਾ ਪਰਾਂਦਾ, ਚੂੰਡਾ ਕੀਤਾ ਮੜ ਮੜਾਦਾਂ'। ਬਾਹਰ ਬੀਬੋ ਦਾ ਰਖਣਾ ਤੇ ਅੰਦਰ ਵਜੇ ਸਖਣਾ।
ਡੇਮੂੰ ਖੱਖਰ ਜੇ ਛੁਹੈ ਦਿਸੈ ਮੁਹਿ ਸੂਣੈ। ਕਿਤੇ ਕੰਮ ਨਾ ਆਵਈ ਲਾਵਣ ਬਿਨ ਲੂਣੈ।
ਰਾਮ ਲਾਲ- (ਠੋਲਾ ਮਾਰ ਕੇ) ਆਹ ਵੇਖ ਲੈ, ਅਜੇ ਕੱਸਾ ਏ। ਜਦੋਂ ਉਸ ਦਿਨ ਮੈਂ ਵੜੇਵੇਂ ਤੋਲਦਾ ਸਾਂ ਤਾਂ ਕਹਿੰਦੀ ਸੈ 'ਸ਼ਾਹ ਕਿਤੇ ਸੋਨਾ ਤਾਂ ਨਹੀਂ।