ਵਸੀਏ ਸ਼ਹਿਰ ਭਾਵੇਂ ਝੁੱਗੀ ਹੋਵੇ । ਖਾਈਏ ਕਣਕ ਭਾਵੇਂ ਭੁੱਗੀ ਹੋਵੇ ।
ਉਹ ਅਕਸਰ ਹਨੇਰੇ ਸਵੇਰੇ ਲੁਕ ਛੁਪ ਕੇ, ਘੀਸੂ ਨੂੰ ਕੁਛੜ ਲਈ, ਇਕ ਅਧ ਫੇਰਾ ਉਸ ਦੇ ਘਰ ਪਾ ਹੀ ਆਉਂਦੀ ਸੀ । "ਖਾਈ ਭਲੀ ਕਿ ਮਾਈ' ਕਹਾਵਤ ਅਨੁਸਾਰ ਬਾਲਾਂ ਨੂੰ ਖਾਣ ਦਾ ਵੀ ਲੋਭ ਹੁੰਦਾ ਹੈ ।
ਸ਼ਾਹ ਜੀ, ਮੁੰਡੇ ਨੂੰ ਖਾਣ ਪੀਣ ਤੋਂ ਨਾ ਰੋਕੋ ; 'ਜੋ ਖਾਊ ਸੋਈ ਕਮਾਊ ।"
ਉਂਜ ਤਾਂ ਇਸ ਸ਼ਹਿਰ ਵਿੱਚ ਮੇਰੇ ਬੜੇ ਸੰਬੰਧੀ ਹਨ, ਪਰ ਸਾਰੇ ਚਾਹੁੰਦੇ ਹਨ, ਜੁ 'ਖਾਉ ਪੀਉ ਆਪਣਾ, ਜਸ ਗਾਉ ਹਮਾਰਾ' । ਇਹੋ ਜਿਹੇ ਸੰਬੰਧੀਆਂ ਨੂੰ ਮੈਂ ਕੀ ਕਰਾਂ ?
ਬੱਚਾ ਖਾ ਚੂਰੀ, ਚੋ ਮੱਝ ਬੂਰੀ, ਜੀਉ ਵਿਚ ਨਾ ਹੋ ਦਲਗੀਰ ਮੀਆਂ । ਰੱਬ ਕਾਜ ਸਵਾਰਸੀ ਆਪ ਤੇਰੇ, ਕੋਈ ਤੁਧ ਨਾ ਹੋਵਸੀ ਭੀੜ ਮੀਆਂ !
ਸ਼ਰਾਬੀ-'ਖਾ ਗਏ ਰੰਗ ਲਾ ਗਏ ਜੋੜ ਗਏ, ਸੋ ਰੋੜ੍ਹ ਗਏ । ਖੂਬ ਛਕੋ ਪਿਆਰਿਓ, ਭਰ ਭਰ ਕੇ ਪਿਆਲੇ, ਪਿਛਲੇ ਆਪਣਾ ਹਿਸਾਬ ਆਪੇ ਨਿਬੇੜ ਲੈਣਗੇ, ਤੁਸੀਂ ਆਪਣਾ ਜ਼ਿਕਰ ਕਰੋ ।
ਝੁੱਗਾ ਚੌੜ ਕੀਤਾ ਤੇਰਾ, ਤੇਰੇ ਬੇਲੀਆਂ ਨੇ । ਸਾਡੇ ਹਿੱਸੇ ਕੀਹ ਆਇਆ--ਬੱਸ, ਬਦਨਾਮੀ । 'ਖਾ ਗਏ ਘਰ ਵਾਲੇ ਤੇ ਨਾਂ ਪਰਾਹੁਣਿਆਂ ਦਾ ।' ਵਾਲੀ ਗੱਲ ਹੋਈ ਹੈ ਸਾਡੇ ਨਾਲ ਤਾਂ ।
ਸਾਰਾ ਘਰ ਖਾ ਪੀ ਤੁਹਾਡੇ ਪਿੰਡ ਦੇ ਗਏ ਹਨ ਤੇ ਤਾਹਨੇ ਰੋਜ਼ ਮੇਰੇ ਪੇਕਿਆਂ ਦੇ ਦਿੰਦੇ ਹੋ। ਖਾ ਗਈ ਲੁਕਾਈ, ਤੇ ਸਿਰ ਬੰਦੀ ਦੇ ਆਈ।
ਕਾਕਾ, ਚੰਗੀ ਤਰ੍ਹਾਂ ਮਲ ਮਲ ਕੇ ਨਹਾਉ, ਪਾਣੀ ਵਿੱਚ ਬੈਠੋ, ਤਰੋ, ਖੇਡੋ । ਬਹੁਤਾ ਖਾ ਕੇ ਪਛਤਾਈਦਾ ਹੈ, ਨਹਾ ਕੇ ਨਹੀਂ ।
ਭੈਣ ! ਅਸੀਂ ਤਾਂ ਹਰਜੀਤ ਕੌਰ ਦਾ ਬੁਣਿਆ ਹੋਇਆ ਰੁਮਾਲ ਵਿਖਾਕੇ ਈ ਇਨਾਮ ਲੈ ਲਿਆ ਸੀ। ਖੜ੍ਹੀ ਮਾਲੀ, ਡਾਢੀ ਸੁਖਾਲੀ' ਵਾਲੀ ਗੱਲ ਹੋਈ।
ਆਓ ਭਰਾ ਜੀ, ਬਹਿ ਵੀ ਜਾਉ ਨਾ । ਤੁਸੀਂ ਜਦੋਂ ਵੀ ਆਉਂਦੇ ਹੋ, ਇਸੇ ਤਰ੍ਹਾਂ 'ਖੜ੍ਹੇ ਪਿੰਡੋਂ ਆਉਂਦੇ ਹੋ।'
ਖੜ੍ਹੇ ਦਾ ਖ਼ਾਲਸਾ ਹੈ ਭਾਈ। ਜੋ ਦਿਲ ਹਾਰਕੇ ਬੈਠਾ, ਉਹ ਮੋਇਆ।