ਜਿਉਂ ਜਿਉਂ ਪਾਣੀ ਦੁਰੇਡੇ ਹੁੰਦਾ ਜਾਂਦਾ ਹੈ, ਲੋਕੀ ਹੋਰ ਨਿਕੇ ਮੋਟੇ ਮੰਦਰ ਪਾਣੀ ਦੇ ਕਿਨਾਰੇ ਬਣਾ ਦੇਂਦੇ ਹਨ। ਪਰ ਪਾਣੀ ਹੋਰੀ ਆਉਂਦੇ ਵਰ੍ਹੇ ਮੀਲ ਭਰ ਪਰ ਹੀ ਡੇਰੇ ਲਾ ਲੈਂਦੇ ਹਨ । ਮਾਨੋ 'ਚੇਲੇ ਦੇ ਪਿਛੇ ਗੁਰੂ ਹੋਰੀ ਨਸੇ ਜਾਂਦੇ ਹਨ, ਗੁਰ ਲਾਗੋ ਚੇਲੇ ਕੀ ਪਾਈ।
ਅੱਜ ਕੱਲ੍ਹ 'ਗੁਰ ਗੁਰ ਵਿਦਿਆ, ਸਿਰ ਸਿਰ ਮਿਤਾਂ' ਵਾਲਾ ਲੇਖਾ ਹੈ । ਜਿਸ ਪਾਸ ਜਾਊ ਵਖਰੀ ਹੀ ਠੱਠਲੀ ਵਜਾ ਰਿਹਾ ਹੈ।
ਗੁਰ ਸਮਾਨਿ ਤੀਰਥੁ ਨਹੀ ਕੋਇ ॥ ਸਰੁ ਸੰਤੋਖ ਤਾਸੁ ਗੁਰ ਹੋਇ॥
ਰਾਮ ਸਿੰਘ- ਇਹ ਗੱਲ ਦਸਣ ਵਾਲੀ ਨਹੀਂ । ਇਸ ਦੇ ਗੁਪਤ ਰੱਖਣ ਵਿੱਚ ਹੀ ਲਾਭ ਹੈ । 'ਗੁਪਤ ਖੇਡੇ ਸੋ ਨਾਥ ਕਾ ਚੇਲਾ' ।
ਊਸ਼ਾ ਨੇ ਪਤੀ ਦੀ ਪ੍ਰਸੰਸਾ ਤੋਂ ਪ੍ਰਭਾਵਿਤ ਹੋ ਕੇ ਕਿਹਾ, "ਇਸ ਕੁੜੀ ਨੂੰ ਐਵੇਂ ਨਾ ਸਮਝਣਾ ‘ਗੁਣਾਂ ਦੀ ਗੁਥਲੀ ਜੇ ।"
ਗੁਣ ਵੀਚਾਰੇ ਗਿਆਨੀ ਸੋਇ ॥ ਗੁਣ ਮਹਿ ਗਿਆਨ ਪਰਾਪਤਿ ਹੋਇ ॥
ਆਪਣੀ ਮਤ ਘੱਟ ਸੀ, ਪਰ ਚੰਗੀ ਸੰਗਤ ਨੇ ਚੰਗਾ ਬਣਾ ਦਿੱਤਾ। 'ਗੁਆਂਢਣ ਦਾ ਰੂਪ ਤਾਂ ਨਹੀਂ ਆਉਂਦਾ, ਪਰ ਚੱਜ ਤਾਂ ਆ ਹੀ ਜਾਂਦਾ ਹੈ'।
ਹਜ਼ੂਰ, ਜ਼ਰੂਰ ਵਿਚਾਰ ਕਰਨੀ ਚਾਹੀਏ। 'ਗੁਆਂਢ ਦੀ ਖਰਾਬੀ, ਜਾਨ ਦੀ ਅਜ਼ਾਬੀ'। ਹਰ ਵੇਲੇ ਸੀਖ ਤੇ ਅੜੰਬੀ ਰਖਦੀ ਏ ।
ਸ਼ਾਹ 'ਗਿੱਲਾ ਪੀਹਣ ਨਹੀਂ ਪਾਈਦਾ'। ਵਿੱਚੋਂ ਝਗੜਾ ਨਿਬੇੜਨ ਦਾ ਰਾਹ ਕੱਢੋ।
ਪੰਡਤ -ਸ਼ਾਹ ਜੀ, ਦਾਨ ਭਾਵੇਂ ਥੋੜ੍ਹਾ ਹੀ ਹੋਵੇ, ਉਸਦਾ ਫਲ ਕਈ ਗੁਣਾ ਮਿਲਦਾ ਹੈ, 'ਗਿਰਾਹੀ ਦਾਨ, ਸੂਤ ਉਡਾਣ।
ਕੌਣ ਕਿਸੇ ਪਾਸ ਆਉਂਦਾ ਹੈ, ਲਾਲਾ ਜੀ ਬਿਨਾ ਲੋੜ ਦੇ । ਨਿਗੂਣੀ ਜਿਹੀ ਮੰਗ ਸੀ ਸਾਡੀ । ਪਰ ਤੁਸੀਂ ਤਾਂ ਓਹੀ ਗਲ ਕੀਤੀ, ਅਖੇ 'ਗਿੱਦੜਾ ਗੂੰਹ ਚਾਹੀਦਾ ਹੈ, ਉਸ ਆਖਿਆ ਯਾਰ ਪਹਾੜੀ ਹਗਦੇ ਨੇਂ । ਬੜਾ ਰੁੱਖਾ ਤੇ ਨਖਰੇ ਭਰਿਆ ਉੱਤਰ ਦੇ ਘੱਲਿਆ ਜੇ।
ਗਿੱਦੜ ਦਾਖ ਨ ਅਪੜੈ ਆਖੈ ਥੁ ਕਉੜੀ । ਨਚਣ ਨਚ ਨ ਜਾਣਈ ਆਖੇ ਭੁਇ ਸੋੜੀ ।