ਤੂੰ ਤਾਂ ਚਾਹੁੰਦਾ ਹੈਂ ਕਿ ਸਭ ਪਾਸਿਉਂ ਤੈਨੂੰ ਹੀ ਲਾਭ ਹੋਵੇ, 'ਚਿਤ ਵੀ ਮੇਰੀ ਤੇ ਪਿਤ ਵੀ ਮੇਰੀ' ਪਰ ਸਾਰਾ ਕੁਝ ਆਪੇ ਨਿਗਲ ਲੈਣਾ ਚੰਗਾ ਨਹੀਂ।'
ਪੰਚਾ, ਚਿੱਟੇ ਵਾਲ ਮੌਤ ਦਾ ਸੁਨੇਹਾ ਹੁੰਦੇ ਹਨ। ਆਖ਼ਰੀ ਦਿਨ ਤੇਰੇ ਆ ਪੁੱਜੇ ਹਨ। ਹੁਣ ਤਾਂ ਕੁਝ ਸ਼ਰਮ ਕਰ।
ਹੁਣ ਦੇ ਬਾਬੂਆਂ ਦੇ ਚਿੱਟੇ ਕੱਪੜੇ ਤੇ ਖੀਸੇ ਖਾਲੀ ਹੁੰਦੇ ਹਨ ।
ਵੱਡਿਆਂ ਦੀ ਮਰ ਕੇ ਵੀ ਸੋਭਾ ਹੁੰਦੀ ਹੈ। ਚਿੱਟੀਆਂ ਕਬਰਾਂ ਤੇ ਹੀ ਫੁੱਲ ਚੜ੍ਹਦੇ ਨੇ, ਗ਼ਰੀਬ ਨੂੰ ਨਾ ਜੀਉਂਦਿਆਂ ਢੋਈ ਨਾ ਮੋਇਆਂ ।
ਵਾਹ ਮੀਆਂ ਜੀ ਵਾਹ ! ਬੁੱਢੇ ਵਾਰੇ ਇਹ ਕੀ ਕਰਤੂਤ ਕੀਤੀ ਕਿ ਚਿੱਟੀ ਦਾੜ੍ਹੀ ਤੇ ਆਟਾ ਖ਼ਰਾਬ।
ਜੱਟ ਆਪਣੀ ਚਾਦਰ ਵੇਖ ਕੇ ਲੱਤਾਂ ਪਸਾਰੇ ਤਾਂ ਸੁਖੀ ਰਹੇ। 'ਚਿੱਟਾ ਕੱਪੜਾ, ਕੁੱਕੜ ਖਾਣਾ, ਉਸ ਜੱਟ ਦਾ ਨਹੀਂ ਟਿਕਾਣਾ।'
ਸ਼ਰਮ ਨਹੀਂ ਆਉਂਦੀ, ਬੁਢਿਆ ਖੋਸੜਾ ਤੈਨੂੰ ? 'ਚਿੱਟਾ ਸਿਰ ਤੇ ਬੋਝੇ ਵਿੱਚ ਗਾਜਰਾਂ ।' ਜੇ ਪੱਲੇ ਕੁਝ ਨਹੀਂ ਸੀ ਤਾਂ ਮੇਰਾ ਸਿਰ ਕਿਉਂ ਏਨਾ ਚਿਰ ਖਪਾਈ ਰੱਖਿਆ ?
ਮਨ- ਵਰਿਆਮ ਸਿੰਘ ! ਇਸ਼ਕ ਮੁਸ਼ਕ ਲੁਕਾਇਆ ਨਹੀਂ ਰਹਿੰਦੇ। ਚਿਹਰਾ ਦਿਲ ਦਾ ਗਵਾਹ ਹੁੰਦਾ ਏ। ਤੂੰ ਮੈਥੋਂ ਗੱਲਾਂ ਨਾ ਛੁਪਾ ।
ਚਾਰਾ, ਕੋਈ ਕੰਮ ਤਾਂ ਚੱਜ ਦਾ ਕੀਤਾ ਕਰ। ਤੇਰਾ ਤਾਂ ‘ਚਾਰ ਮੁੱਠੀ ਖੇਹ' ਵਾਲਾ ਹਾਲ ਹੈ।
ਸਾਡੀ ਸਮਝੀ ਬੇਲੀਆ, ਚਾਰੇ ਚਕ ਜਾਗੀਰ । ਕਾਸ਼ਤਕਾਰ ਕੁਧਰਮ ਦੇ, ਖਾ ਖਾ ਹੋਏ ਅਮੀਰ ।
ਰਾਇ ਸਾਹਿਬ :- ਸਵਾਦ ਸਵਾਦ ਦੀ ਗੱਲ ਰਹਿਣ ਦੇ ਭਾਈ । ਪੜ੍ਹੀ ਹੋਈ ਹੋਵੇ ਭਾਵੇਂ ਅਨਪੜ੍ਹ ਹੋਵੇ, ਗੱਲ ਓਹੀ ਹੀ ਏ, ਚਾਰ ਦਿਨਾਂ ਦੀ ਚਾਂਦਨੀ ਫਿਰ ਓਹੀ ਹਨੇਰੀ ਰਾਤ । ਪਹਿਲਾਂ ਪਹਿਲ ਸਾਰਿਆਂ ਦੀ ਅਨੰਦ ਨਾਲ ਲੰਘ ਜਾਂਦੀ ਏ ਤੇ ਪਤਾ ਪਿੱਛੋਂ ਆਣ ਕੇ ਲਗਦਾ ਏ ।
ਇਹਨਾਂ ਹੀ ਫ਼ਜੂਲ ਖਰਚੀਆਂ ਕਰਕੇ ਇਨ੍ਹਾਂ ਦੇ ਘਰ ਬਾਰ ਵਿਕ ਗਏ ਨੇ । ਸਿਰਾਂ ਉੱਤੇ ਉਧਾਰ ਦੀਆਂ ਕਾਂਗਾਂ ਚੜੀਆਂ ਹੋਈਆਂ ਨੇ । ਜੇ ਚਾਦਰ ਵੇਖਕੇ ਲੱਤਾਂ ਲੰਮੀਆਂ ਕਰਨ ਤਾਂ ਭੁੱਖੇ ਕਿਉਂ ਮਰਨ ?