ਸੁਰਸਤੀ- ਕਮਲੀਆਂ ਗੱਲਾਂ ਨਾ ਕਰ, ਵਾਲ ਵਾਲ ਤਾਂ ਉਸਦਾ ਕਰਜ਼ੇ ਨਾਲ ਜਕੜਿਆ ਪਿਆ ਹੈ ਤੇ ਆਖਦੀ ਹੈ ਕਿ ਉਹ ਵੱਡਾ ਸ਼ਾਹੂਕਾਰ ਹੈ। 'ਧਿਰ ਧਿਰ ਦਾ ਦੇਣਾ ਤੇ ਨਾਂ ਲਹਿਣਾ ਸਿੰਘ।'
ਅਮੀਰੀ- ਗਰੀਬੀ ਛੁਪਾਇਆਂ ਨਹੀਂ ਛੁਪਦੀ। ‘ਧਾਨਾਂ ਵਾਲਾ ਪਿੰਡ ਪਰਾਲੀ ਤੋਂ ਹੀ ਦਿਸ ਪੈਂਦਾ ਹੈ'।
ਭਰਾਵੋ ਕਈ ਵਾਰੀ ਧਾਨਾਂ ਦੇ ਆਸਰੇ ਪਰਾਲੀ ਨੂੰ ਵੀ ਪਾਣੀ ਮਿਲ ਜਾਂਦਾ ਹੈ। ਟੇਕ ਵੱਡਿਆਂ ਦੀ ਫੜੋ ਤਾਂ ਲਾਹਾ ਹੀ ਲਾਹਾ ਹੈ।
ਸਰਦਾਰ ਜੀ, ਵਾਹਿਗੁਰੂ ਭਲੀ ਕਰੇਗਾ, ਘਬਰਾਉਣ ਦੀ ਲੋੜ ਨਹੀਂ 'ਧਾਗਾ ਲੰਮਾ ਨਹੀਂ ਗੰਮਾ । ਹੌਸਲਾ ਰੱਖੋ।
ਹਰ ਬਿਮਾਰੀ ਟਲ ਜਾਂਦੀ ਹੈ 'ਧਾਗਾ ਲੰਮਾ ਏ ਤਾਂ ਕੋਈ ਡਰ ਨਹੀਂ।'
ਤੂੰ ਕੁੱਝ ਪਿਆ ਆਖ। ਅਸੀਂ ਤੇਰੇ ਦਿਲ ਦਾ ਦੁੱਖ ਤੇਰੇ ਚਿਹਰੇ ਤੋਂ ਪੜ੍ਹ ਲਿਆ ਹੈ। 'ਧਾਈਆਂ ਵਾਲਾ ਪਿੰਡ ਪਰਾਲੀਓਂ ਦਿਸ ਪੈਂਦਾ ਹੈ'।
ਡਾਢਿਆਂ ਦੇ ਬੋਲ ਵਿੱਚ ਮਾੜਿਆਂ ਨੂੰ ਦੁਖੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ 'ਧਾਈਆਂ ਨਾਲ ਤੀਲੇ ਵੀ ਪਿਸ ਜਾਂਦੇ ਹਨ'।
ਸਿਰੋਂ ਸਿੱਖ, ਗਲੋਂ ਬ੍ਰਾਹਮਣ ਤੇ ਤੇੜੋਂ ਮੁਸਲਮਾਨ ‘ਧੜ ਤੂਤ ਦਾ ਤੇ ਲੱਤਾਂ ਧ੍ਰੇਕ ਦੀਆਂ'।
ਸਰਦਾਰ - ਸ਼ਾਹ ਜੀ, ਲਿਖਤ ਕਟਵਾ ਲਵੋ । ਸਿਆਣਿਆਂ ਦਾ ਕਿਹਾ ਹੈ ਕਿ 'ਧਰਿਆ ਭੁਲ ਜਾਏ ਪਰ ਲਿਖਿਆ ਨਾ ਭੁਲੇ'।
ਮਮਾ ਮੂਲ ਸਹਿਆ ਮਨ ਮਾਨੈ ॥ ਧਰਮੀ ਹੋਇ ਸੁ ਮਨ ਕਉ ਜਾਨੈ ॥
ਮਾਈ ਜੀ ! ਬੜਾ ਚੰਗਾ ਕੀਤਾ ਜੇ ਨਾਲੇ ਪੁੰਨ ਨਾਲੇ ਫਲੀਆਂ । ਇਹ ਤਾਂ 'ਧਰਮ ਦਾ ਧਰਮ ਤੇ ਕਰਮ ਦਾ ਕਰਮ' ਵਾਲਾ ਹੀ ਲੇਖਾ ਹੈ।
ਠਹਿਰ ਯਾਰ, ਇਸ ਵਿੱਚ ਕਾਹਦੀ ਬੇਈਮਾਨੀ ਹੈ ? ਧਰਮ ਛੋੜ ਧਨ ਕੋਈ ਖਾਏ ਵਾਲੇ ਅਖਾਣ ਨੂੰ ਅੱਜ ਕੱਲ ਦੇ ਸਮੇਂ ਕੌਣ ਸੁਣਦਾ ਹੈ।