ਗੰਗਾ ਰਾਮ ਜਿਹੜਾ ਅੱਗੇ ਹੀ ਘੱਟ ਦੁਖੀ ਨਹੀਂ ਸੀ, ਸੁਣਕੇ ਘਾਇਲ ਹੀ ਹੋ ਉਠਿਆ। ਉਸਨੇ 'ਨਾ ਆ ਵੇਖਿਆ ਨਾ ਤਾਉ' ਪੈਂਦੀ ਸਟੇ ਪ੍ਰਿਤਮਾ ਦੀ ਮਾਂ ਨੂੰ ਕੁਝ ਐਸੀਆਂ ਗੱਲਾਂ ਕਹਿ ਗਿਆ, ਜਿਨ੍ਹਾਂ ਦੀ ਉਸ ਤੋਂ ਕੋਈ ਵੀ ਆਸ ਨਹੀਂ ਸੀ ਕਰ ਸਕਦਾ !
ਜਤੀ ਰਹਿਸੋ 'ਤਾਂ ਦਿਨ ਰਾਤ ਆਪਣੇ ਆਹਰ ਵਿਚ ਲਗੇ ਰਹਿਸੋ । ਐਸ਼ਾਂ ਵਿਚ ਪਏ ਤਾਂ ਢਿਲੇ ਹੋ ਜਾਸੋ, ਸੁਰਤ ਨੇ ਢਿਲ ਖਾਧੀ ਫਿਰ 'ਨਾ ਅਰਥ, ਨਾ ਪਰਮਾਰਥ।' ਸੁਰਤ ਕਸੀ ਰਹੇ ਤਾਂ ਹੀ ਇਲਾਹੀ ਨਾਦ ਸਾਫ ਵਜਦਾ ਹੈ, ਸੋ ਜਤੀ ਰਹਿਓ । ਸਮਝੇ ਹੋ ?
ਵਿਚਾਰ ਨੇ ਟੁਣਕਾਇਆ। ਅਖੀਰ ਉਸ ਘੜੇ ਨੇ ਸੱਚੋ ਸੱਚ ਕਹਿ ਦਿੱਤਾ। ਇਸ ਠੰਢ ਵਿੱਚ ਵਿਚਾਰੀ ਪਾਣੀ ਪਾਣੀ ਹੋ ਗਈ। ਪਰ ਹੁਣ ਨਾ ਅੱਗਾ ਸੁੱਝੇ ਨਾ ਪਿੱਛੇ ਨੂੰ ਰਾਹ ਮਿਲੇ।
ਜਸਵੰਤ ਸਿੰਘ ਨੇ ਫਿਰ ਪੁੱਛਿਆ ਪਰ ਸਰਦਾਰ ਹੋਰੀ ਅੱਜ ਕਿਹੜੇ ਨੜਿਨਵੇਂ ਦੇ ਫੇਰ ਵਿੱਚ ਪਏ ਹੋਏ ਨੇ। ਮਲੂਮ ਹੁੰਦਾ ਅੱਜ ਕੋਈ ਖਾਸ ਮਾਮਲਾ ਹੈ।
'ਨਵੇਂ ਘੁਰਾਡੇ ਦੀ ਹੁੱਲ ਡਾਢੀ ਹੁੰਦੀ ਹੈ' ਮੁੰਡਾ ਨਵਾਂ ਨਵਾਂ ਵਲੈਤੋਂ ਪੜ੍ਹ ਕੇ ਆਇਆ ਹੈ ਕੋਈ ਤਾਜ਼ੀ ਗੱਲ ਦੱਸੇਗਾ ਹੀ।
ਰਾਜ ਬਦਲਿਆ ਨਾਲ ਸਭ ਕੁਝ ਬਦਲਿਆ । 'ਨਵੀਆਂ ਗੁੱਡੀਆਂ ਤੇ ਨਵੇਂ ਪਟੋਲੇ' ਪ੍ਰਚਲਤ ਹੋ ਗਏ।
ਕੋਈ ਪੁੱਛ ਹੈ ਉਥੇ ਚੰਗੇ ਮੰਦੇ ਦੀ ? ਅਖੇ 'ਨਵੀਂ ਰੂੰ ਤੇਰੀਂ ਕਪਾਹ' ਮੰਦੇ ਚੰਗਿਆਂ ਦੇ ਤੇ ਚੰਗੇ ਮੰਦਿਆਂ ਦੇ ਭਾ ਪਏ ਵਿਕਦੇ ਹਨ।
ਵਾਹਕ-ਤੁਸੀਂ ਨਵੇਂ ਹੀ ਆਏ ਜਾਪਦੇ ਹੋ, ਇਸੇ ਲਈ 'ਨਵੀਂ ਫ਼ਕੀਰੀ ਦੋਪਹਿਰੀ ਧੂੰਆਂ' ਵਾਲਾ ਲੇਖਾ ਮਚਾ ਰਹੇ ਹੋ । ਹੌਲੀ ਹੌਲੀ ਨਿੱਠ ਕੇ ਬਹਿ ਜਾਓਗੇ।
ਆਦਮੀ ਦੀ ਤਾਂ ਲੋੜ ਹੈ ਪਰ ਤੁਸੀਂ ਤਾਂ ਇਸ ਕੰਮ ਵਿਚ ਅਖੇ 'ਨਵੀਂ ਨਣ ਵੰਝ ਦਾ ਨਹੇਰਨਾ' ਵਾਲਾ ਲੇਖਾ ਹੀ ਜਾਪਦੇ ਹੋ।
ਬਾਬਾ, ਨਰੋਈ ਗੰਢੇ ਅੱਕ ਨਹੀਂ ਚੋਈਦਾ ! ਕੁਝ ਸਮਾਂ ਹੋਰ ਜੇਰਾ ਕਰ । ਆਪੇ ਸਭ ਠੀਕ ਹੋ ਜਾਏਗਾ।
ਤੁਸੀਂ ਬੜੀ ਕਾਹਲੀ ਕੀਤੀ, ਥੋੜਾ ਹੋਰ ਉਡੀਕਦੇ ਤਾਂ ਬੜਾ ਸੁਆਦ ਆਉਂਦਾ, ਤੁਸੀਂ ਤਾਂ 'ਨਰਦ ਦੇ ਥਾਂ ਕੋਲਾ' ਲੈ ਲਿਆ।
ਅਸਲ ਵਿਚ ਤਾਂ ਮੁੱਲਾਂ, ਪੰਡਤ ਭਾਈ ਤੇ ਪਾਦਰੀ ਆਦਿ ਹੀ ਸ਼ਹੀਦਾਂ ਦੇ ਮਰਵਾਣ ਦਾ ਕਾਰਨ ਹਨ, ਕਿਸੇ ਸਿਆਣੇ ਨੇ ਸੱਚ ਕਿਹਾ ਹੈ ਕਿ 'ਨਮਾਜ਼ੀ ਕਾਫਰਾਂ ਦਾ ਖੂਨ ਸ਼ਹੀਦਾਂ ਤੇ ਟਪਕਦਾ ਹੈ।'