ਏਡਾ ਸਿਆਣਾ ਬਿਆਣਾ ਹੋ ਕੇ ਮੈਂ ਕਹਿਨਾਂ, ਤੇਰੀ ਅਕਲ ਨੂੰ ਹੋ ਕੀ ਗਿਆ ਏ। ਸਿਆਣੇ ਕਹਿੰਦੇ ਹੁੰਦੇ ਨੇ 'ਗਲ ਨਾਲ ਗੱਲ ਕਰੀਏ ਤੇ ਵਲ ਨਾਲ ਨੱਕ ਵੱਡੀਏ।
ਗਲ ਘੱਤ ਪੱਲਾ ਮੂੰਹ ਘਾਹ ਲੈ ਕੇ ਪੈਰੀਂ ਲਗ ਕੇ ਪੀਰ ਮਨਾਈਏ ਨੀ ।
ਬਾਣੀਆਂ ਦਾ ਸੁਭਾ ਤਾਂ ਤੈਨੂੰ ਪਤਾ ਹੀ ਹੈ 'ਗਲ ਲਾਈਏ ਗਿੱਟੇ, ਕੋਈ ਰੋਵੇ ਤੇ ਕੋਈ ਪਿੱਟੇ' ਵਾਲਾ ਲੇਖਾ ਹੈ ਇਨ੍ਹਾਂ ਦਾ।
ਕਿਉਂ ? ਇਤਨੇ ਬੇਜਾਰ ਹੋ ਗਏ ਹੋ ? ਵੇਖਦੇ ਨਹੀਂ ਕਿਤਨੀ ਸ਼ਾਨਦਾਰ ਨੌਕਰੀ ਹੈ? "ਕੀ ਦਸਾਂ ਡਾਕਟਰ ਜੀ ! ਇਹ ਸਿਰਫ ਗਲ ਪਿਆ ਢੋਲ ਵਜਾਉਣ ਵਾਲੀ ਗੱਲ ਜੇ ।"
ਮੈਂ ਕਿਸੇ ਦੀ ਨਿੰਦਾ ਨਹੀਂ ਕੀਤੀ । ਪਰ ਕੋਈ ਗੱਲ ਕਰੇ ਤਾਂ 'ਗੱਲ ਨਾਲ ਗੱਲ' ਤੇ ਕਰਨੀ ਹੀ ਪੈਂਦੀ ਹੈ।
ਤੂੰ ਐਵੇਂ ਚਿੰਤਾ ਨਾ ਕਰ। ਗੱਲ ਦਾ ਗਲੈਣ ਬਨਾਉਣਾ ਉਹਦੀ ਆਦਤ ਹੈ।
ਵਿਆਹ ਹੋਣ ਨਾਲ ਗਲ ਗਲਾਵਾਂ ਤੇ ਪੈ ਹੀ ਜਾਂਦਾ ਹੈ, ਪਰ ਇਸ ਬਿਨਾਂ ਵੀ ਗੁਜ਼ਾਰਾ ਨਹੀਂ।
ਹੁਣ ਤੂੰ ਜਿਵੇਂ ਜੀ ਆਵੇ ਬਣ ਬਣ ਬਹੁ, ਸਮਾਂ ਜੋ ਕਾਫ਼ੀ ਬੀਤ ਗਿਆ ਹੈ। 'ਗੱਲ ਹੋਈ ਪੁਰਾਣੀ, ਬੁੱਕਲ ਮਾਰ ਬੈਠੀ ਸਵਾਣੀ' । ਪਰ ਲੋਕਾਂ ਨੂੰ ਤੇਰੀਆਂ ਕਰਤੂਤਾਂ ਅਜੇ ਭੁੱਲੀਆਂ ਨਹੀਂ।
ਸਾਰੇ ਮੋਟਰਾਂ ਦੇ ਵਪਾਰ ਵਿਚੋਂ ਖੱਟੀ ਕਰਦੇ ਸਨ । ਅਸੀਂ ਵੀ ਆ ਰਲੇ। ਪਰ 'ਗ਼ਰੀਬਾਂ ਰਖੇ ਰੋਜ਼ੇ ਦਿਨ ਵੱਡੇ ਆਏ।' ਸਾਡੇ ਵਪਾਰ ਵਿਚ ਪੈਂਦੇ ਹੀ ਸਰਕਾਰ ਨੇ ਮੋਟਰਾਂ ਉੱਤੇ ਟੈਕਸ ਦੂਣੇ ਕਰ ਦਿੱਤੇ।
ਆਇਸ਼ਾ ਉਦਾਸ ਹੋ ਕੇ ਬੋਲੀ, ‘ਚਲ ਛੱਡ ਬੇਬੇ, ਨਹੀਂ ਸੂ ਸਲਾਹ ਤੇ ਕਾਹਨੂੰ ਬੰਨ੍ਹ ਕੇ ਖੀਰ ਖੁਆਨੀ ਏਂ। ਉਹ ਜਾਣੇ 'ਗ਼ਰੀਬਾਂ ਦਾ ਰੱਬ ਮਰ ਤੇ ਨਹੀਂ ਗਿਆ।"
ਭਈ, 'ਗ਼ਰੀਬੀ ਬੜੀ ਬੀਬੀ ਹੈ'। ਨਾ ਆਏ ਦਾ ਹਿਰਖ, ਨਾ ਗਏ ਦਾ ਸੋਗ। ਬੰਦਾ ਦਿਨ ਬੜੇ ਸੁਖ ਵਿਚ ਕਟਦਾ ਹੈ।
ਗ਼ਰੀਬ ਹੋਣਾ ਜਾਂ ਕਮਜ਼ੋਰ ਹੋਣਾ ਵੱਡਾ ਪਾਪ ਹੈ । 'ਗ਼ਰੀਬ ਦੀ ਜੋਰੂ, ਜਣੇ ਖਣੇ ਦੀ ਭਾਬੀ'।