Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੭ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਖਾਧਾ ਪੀਤਾ ਲਾਹੇ ਦਾ, ਬਾਕੀ ਨਾਦਰਸ਼ਾਹੇ ਦਾ-ਨਾਦਰਸ਼ਾਹ ਦੀ ਲੁੱਟ ਇਤਨੀ ਮਸ਼ਹੂਰ ਸੀ ਕਿ ਲੋਕੀ ਸਮਝਦੇ ਸਨ ਕਿ ਜੋ ਖਾ ਪੀ ਲਿਆ, ਉਹੀ ਸਾਡਾ ਹੈ

ਦੇਸ ਦੀ ਵਿਰਾਨੀ ਦਾ ਇਹ ਹਾਲ ਹੈ ਕਿ ਪੰਜਾਬ ਵਿਚ ਪਿੰਡ ਪਿੰਡ ਇਹ ਕਹਾਵਤ ਮਸ਼ਹੂਰ ਹੈ 'ਖਾਧਾ ਪੀਤਾ ਲਾਹੇ ਦਾ, ਬਾਕੀ ਨਾਦਰ ਸ਼ਾਹੇ ਦਾ'।

ਖ਼ਾਨਾਂ ਦੇ ਖ਼ਾਨ ਪ੍ਰਾਹੁਣੇ-ਇੱਕੋ ਜਿਹੇ ਸਾਥੀਆਂ ਦਾ ਹੀ ਮੇਲ ਜੋਲ ਸੋਭਦਾ ਹੈ

ਪਿੱਲਾ-ਮੈਂ ਤਾਂ ਮਰਨ ਨੂੰ ਥਾਂ ਲੱਭਨਾ ਹਾਂ । ਤੁਸੀਂ ਮੇਰਾ ਵਿਆਹ ਕਰਦੇ ਓ । ਕੀ ਮੈਂ ਇਹੋ ਜਿਹੇ ਵੱਡੇ ਹਾਕਮ ਦੀ ਧੀ ਦੇ ਯੋਗ ਹਾਂ ? 'ਖ਼ਾਨਾਂ ਦੇ ਖ਼ਾਨ ਪ੍ਰਾਹੁਣੇ ਹੁੰਦੇ ਹਨ'। ਕਾਸਨੂੰ ਇਹੋ ਜਿਹੀਆਂ ਗੱਲਾਂ ਨਾਲ ਦੁਖੀ ਨੂੰ ਦੁਖਾਉਂਦੇ ਓ ?

ਖ਼ਾਲਾ ਜੀ ਦਾ ਘਰ ਨਹੀਂ-ਬੜਾ ਔਖਾ ਕੰਮ ਹੈ

ਥਾਣੇਦਾਰ—ਹੁਣ ਹਾਏ ਹਾਏ ਕਰਨਾ ਏਂ। ਕਾਨੂੰਨ ਦਾ ਮੁਕਾਬਲਾ ਕਰਨਾ ਕੋਈ ਖ਼ਾਲਾ ਜੀ ਦਾ ਘਰ ਏ ?

ਖ਼ਾਲੀ ਸੰਖ ਵਜਾਵੇ ਦੀਪਾ-ਬਿਨਾਂ ਗੁਣ ਗੱਪਾਂ ਮਾਰੀ ਜਾਣੀਆਂ

ਤੂੰ ਕਰਨ ਜੋਗਾ ਤੇ ਕੁਝ ਵੀ ਨਹੀਂ । 'ਖ਼ਾਲੀ ਸੰਖ ਵਜਾਵੈ ਦੀਪਾ' । ਸਦਾ ਫੋਕੀਆਂ ਫੜਾਂ ਹੀ ਮਾਰਦਾ ਰਹਿੰਦਾ ਹੈ।

ਖ਼ਾਲੀ ਬਾਣੀਆਂ ਕੀ ਕਰੇ ? ਐਥੋਂ ਚੁਕੇ ਉਥੇ ਧਰੇ-ਵਿਹਲੜ ਤੇ ਨਿਕੰਮੇ ਬੰਦੇ ਲਈ ਹਾਸ-ਰਸ ਵਿਚ ਵਰਤਦੇ ਹਨ

ਵਿਹਲੜ ਜੂ ਹੋਇਆ । ਚੰਗਾ ਨਹੀਂ ਤਾਂ ਮੰਦਾ ਕੰਮ ਤਾਂ ਕਰਨਾ ਹੋਇਆ । 'ਖ਼ਾਲੀ ਬਾਣੀਆਂ ਕੀ ਕਰੇ, ਐਥੋਂ ਚੁਕੇ ਓਥੇ ਧਰੇ ।'

ਖਾਵੇ ਬਕਰੀ ਵਾਂਗ, ਸੌਂਵੇਂ ਲਕੜੀ ਵਾਂਗ-ਚੰਗੀ ਨੀਂਦ ਤੇ ਥੋੜਾ ਖਾਣਾ ਸਿਹਤ ਤੇ ਚੰਗਾ ਪ੍ਰਭਾਵ ਪਾਂਦੇ ਹਨ

ਹਕੀਮ-ਨਰੈਣ ਦਾਸ ਜੀ, ਸਰੀਰ ਤਕੜਾ ਰੱਖਣ ਲਈ ਥੋੜੀ ਖੁਰਾਕ ਤੇ ਚੰਗੀ ਨੀਂਦਰ ਬੜੀ ਜ਼ਰੂਰੀ ਹੈ । ਬੰਦਾ ‘ਖਾਵੇ ਬਕਰੀ ਵਾਂਗ, ਤੇ ਸੌਂਵੇ ਲਕੜੀ ਵਾਂਗ । ਤੁਸਾਂ ਪੇਟ ਵਧਾ ਕੇ ਬਿਮਾਰੀ ਹੀ ਸਹੇੜ ਲਈ ਜੇ ।

ਖਾਵੇ ਮਾਸ, ਹੋਵੇ ਨਾਸ-ਮਾਸ ਖਾਣ ਵਾਲਿਆਂ ਦੇ ਵਿਰੁੱਧ ਵਰਤਦੇ ਹਨ

ਦਾਲ ਖਾਉ ਜੀ ਜਿਹੜੀ ਨਾਲ ਨਿਭੇ । 'ਖਾਵੇ ਮਾਸ, ਹੋਵੇ ਨਾਸ'। ਮਾਸ ਖਾਣ ਵਿੱਚ ਘਾਟ ਹੀ ਘਾਟ ਹੈ।

ਖਾਂਦਿਆਂ ਖਾਂਦਿਆਂ ਖੂਹ ਨਿਖੁਟ ਜਾਂਦੇ ਨੇ-ਜਦ ਕੋਈ ਕਮਾਈ ਨਾ ਕਰੇ ਤੇ ਪਿਛਲੀ ਖੱਟੀ ਕਮਾਈ ਉਪਰ ਗੁਜ਼ਾਰਾ ਕਰੀ ਜਾਵੇ

ਇੰਦਰ (ਰੋਂਦੀ ਹੋਈ) ਕੋਈ ਨਿਆਣਾ ਏ...ਖੱਟੇ ਨਾ ਕਮਾਏ। ਖਾਂਦਿਆਂ ਖਾਂਦਿਆਂ ਖੂਹ ਖਾਲੀ ਹੋ ਜਾਂਦੇ ਨੇ ।

ਖ਼ਿਆਲੀ ਪੁਲਾਉ ਨਾਲ ਭੁੱਖ ਨਹੀਂ ਲਹਿੰਦੀ-ਜ਼ਬਾਨੀ ਜਮ੍ਹਾਂ ਖਰਚ ਕਰਨ ਨਾਲ ਕੁਝ ਪੱਲੇ ਨਹੀਂ ਪੈਂਦਾ

ਕਾਕਾ ਤੂੰ ਗੱਲਾਂ ਤਾਂ ਬੜੀਆਂ ਕਰਦਾ ਏਂ, ਪਰ ਕੁਝ ਕਰਕੇ ਵੀ ਦੱਸੇ; ਤਾਂ ਅਸੀਂ ਵੀ ਜਾਣੀਏ, ਸਾਡਾ ਪੁੱਤਰ ਜੰਮਿਆ ਏ। 'ਖਿਆਲੀ ਪੁਲਾਉ ਨਾਲ ਭੁੱਖ ਤਾਂ ਨਹੀਂ ਲਹਿੰਦੀ।

ਖਿੱਦੋ ਫਰੋਲਿਆਂ ਲੀਰਾਂ ਹੀ ਨਿਕਲਨੀਆਂ ਹਨ-ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਗਲਤੀਆਂ ਕੱਢਣੀਆਂ

ਦੋਹਾਂ ਭਰਾਵਾਂ ਵਿੱਚ ਜ਼ਮੀਨ ਦੇ ਝਗੜੇ ਨੂੰ ਨਿਪਟਾਉਣ ਤੋਂ ਬਾਅਦ ਸਰਪੰਚ ਨੇ ਕਿਹਾ, "ਆਪਸੀ ਸਹਿਮਤੀ ਨਾਲ ਮਸਲੇ ਸੁਲਝਾਉਣੇ ਠੀਕ ਰਹਿੰਦੇ ਹਨ। ਇੱਕ-ਦੂਜੇ ਦੀਆਂ ਗ਼ਲਤੀਆਂ ਚਿਤਾਰਨ ਦੀ ਲੋੜ ਨਹੀਂ। ਤੁਹਾਨੂੰ ਪਤਾ ਹੀ ਹੈ ਕਿ- ਖਿੱਦੋ ਫਰੋਲਿਆਂ ਲੀਰਾਂ ਹੀ ਨਿਕਲਦੀਆਂ ਹਨ।"

ਖੀਸਾ ਖ਼ਾਲੀ ਤੇ ਰੱਬ ਵਾਲੀ-ਪੱਲੇ ਕੁਝ ਨਾ ਹੋਵੇ ਤੇ ਸਿਵਾਏ ਰੱਬ ਦੇ ਹੋਰ ਕਿਸੇ ਦੀ ਆਸ ਵੀ ਨਾ ਹੋਵੇ

ਰਾਂਝਾ-ਬਾਬਾ ! ਪੈਸੇ ਧੇਲੇ ਵੱਲੋਂ ਤੇ ਖੀਸਾ ਖ਼ਾਲੀ ਤੇ ਰੱਬ ਵਾਲੀ ।

ਖੀਰ ਖਾਂਦਿਆਂ ਵਿੱਚ ਵਾਲ-ਕਿਸੇ ਖ਼ੁਸ਼ੀ ਜਾਂ ਸੁਆਦ ਵਿੱਚ ਵਿਘਨ ਪੈ ਜਾਵੇ

ਜੇ ਇਹ ਜੀਉਂਦੇ ਜੀ ਨਿਕਲ ਗਿਆ ਤਾਂ ਮੇਰੇ ਮਨ ਨੂੰ ਸ਼ਾਂਤੀ ਨਹੀਂ ਹੋਵੇਗੀ । ਧਨ ਦੀ ਮੌਜ ਲੁੱਟਣੀ ਸੁਆਦੀ ਨਹੀਂ ਹੋਵੇਗੀ, ਜਿਵੇਂ 'ਖੀਰ ਖਾਂਦਿਆਂ ਵਿੱਚ ਵਾਲ ਆ ਜਾਵੇ' ਜਾਂ ਲੱਡੂ ਖਾਂਦਿਆਂ ਵਿੱਚ ਕਿਰਕ ਆ ਜਾਵੇ।

  • «
  • 103
  • 104
  • 105
  • 106
  • 107
  • »