Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੬ ਫੱਗਣ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਇਕ ਇਕੱਲੀ ਕੋਠੜੀ, ਦੂਜਾ ਮਿੱਤਰ ਵਿਛੁੰਨੇ-ਦੁੱਖ ਤੇ ਦੁੱਖ ਪੈਂਦਾ ਜਾਏ

ਨਾ ਕੇਵਲ ਸਫ਼ਰ ਵਿੱਚ ਉਹ ਬਿਮਾਰ ਹੀ ਹੋ ਗਿਆ, ਸਗੋਂ ਉਸ ਦਾ ਖੀਸਾ ਵੀ ਕੱਟਿਆ ਗਿਆ ਤੇ ਉਸ ਦੀ ਹਾਲਤ ਇਹ ਹੋਈ ਕਿ ਇਕ ਇਕੱਲੀ ਕੋਠੜੀ, ਦੂਜਾ ਮਿੱਤਰ ਵਿਛੁੰਨੇ।

ਇੱਕ ਸੱਪ ਤੇ ਦੂਜਾ ਉੱਡਣਾ-ਜਦ ਅੱਗੇ ਹੀ ਕੋਈ ਮਾੜੇ ਸੁਭਾ ਦਾ ਹੋਵੇ ਤੇ ਉਸਨੂੰ ਹੋਰ ਤਾਕਤ ਮਿਲ ਜਾਵੇ

ਉਹ ਤਾਂ ਅੱਗੇ ਹੀ ਮਾਣ ਨਹੀਂ ਸੀ ਲੋਕਾਂ ਨੂੰ ਤੰਗ ਕਰਨ ਵਿੱਚ । ਹੁਣ ਆਨਰੇਰੀ ਮੈਜਿਸਟ੍ਰੇਟ ਬਣ ਗਿਆ ਹੈ। 'ਇੱਕ ਸੱਪ ਤੇ ਦੂਜਾ ਉੱਡਣਾ ਹੋ ਕੇ ਲੱਗੇਗਾ ਲੋਕਾਂ ਨੂੰ।

ਇਕ ਸ਼ਿਕਾਰ ਤੇ ਦੋ ਸ਼ਿਕਾਰੀ-ਜਦ ਇੱਕ ਚੀਜ਼ ਨੂੰ ਦੋ ਆਦਮੀ ਆਪੋ ਆਪਣੇ ਥਾਂ ਕਾਬੂ ਕਰਨ

ਇੱਕੋ ਸ਼ਿਕਾਰ ਉਤੇ ਦੋਹਾਂ ਸ਼ਿਕਾਰੀਆਂ ਦੀ ਅੱਖ ਸੀ ਤੇ ਅੰਤ ਇਹੋ ਕੁਝ ਹੋਇਆ। ਸੰਤ ਤੇ ਲਾਲਾ ਜੀ ਵਿਚਾਲੇ ਇਸ ਸੰਬੰਧੀ ਸਮਝੌਤਾ ਹੋਇਆ । ਅਰਥਾਤ ਇਸ ਨਵੇਂ ਸ਼ਿਕਾਰ (ਮਨੋਰਮਾ) ਉਤੇ ਸੰਤ ਤੇ ਲਾਲਾ ਪ੍ਰਭੂ ਦਿਆਲ ਦੋਹਾਂ ਦਾ ਪੂਰਾ ਅਧਿਕਾਰ ਹੋਵੇਗਾ।

ਇੱਕ ਸਿਖ ਦੁਇ ਸਾਧ ਸੰਗ ਪੰਜੀਂ ਪਰਮੇਸ਼ਰ-ਪੰਜਾਂ ਦੇ ਇਕੱਠ ਵਿੱਚ ਆਪ ਵਾਹਿਗੁਰੂ ਹੁੰਦਾ ਹੈ । ਭਾਵ ਏਕੇ ਦੀ ਵਡਿਆਈ ਦੱਸੀ ਹੈ

ਇਕ ਸਿਖ, ਦੁਇ ਸਾਧ ਸੰਗ, ਪੰਜੀਂ ਪਰਮੇਸੁਰ । ਨਉਂ ਅੰਗ ਨੀਲ ਅਨੀਲ ਸੁੰਨ ਅਵਤਾਰ ਮਹੇਸ਼ਰ ।

ਇਕ ਹੱਥ ਆਟੇ ਤੇ ਇਕ ਹੱਥ ਝਾਟੇ-ਜਦ ਕੋਈ ਕੁਚੱਜੀ ਤੀਵੀਂ ਜਾਂ ਪੁਰਸ਼ ਕੋਈ ਕੰਮ ਵੀ ਸੁਚੱਜਾ ਨਾ ਕਰੇ

ਤਾਲਿਆ— ਹਾਇ ਨੀ ! ਇਹ ਤਾਂ ਕੋਈ ਚਾਰੇ ਮੁੱਠੀ ਖੇਹ ! ਨੀ ਇਸਦਾ ਤਾਂ 'ਇਕ ਹੱਥ ਆਟੇ ਤੇ ਇਕ ਹੱਥ ਝਾਟੇ' ਹੁੰਦਾ ਏ ਤੇ ਫੇਰ ਉਨੀਂ ਹੱਥੀਂ ਆਟਾ ਗੁੰਨ੍ਹਦੀ ਰਹਿੰਦੀ ਏ ।

ਇਕ ਹੱਥ ਤਾੜੀ ਨਹੀਂ ਵਜਦੀ-ਦੁਵੱਲੀ ਖ਼ਰਾਬੀ ਹੋਣ ਨਾਲ ਝਗੜਾ ਵਧਦਾ ਹੈ

ਰਾਜ- ਬਸ ਕਰ ਨੀ ਮਾਇਆ ! ਬਹੁਤੀਆਂ ਗੱਲਾਂ ਨਾ ਕਰ । 'ਇਕ ਹੱਥ ਨਾਲ ਤਾੜੀ ਨਹੀਂ ਵਜਦੀ ।" ਤੂੰ ਵੀ ਜ਼ਰੂਰ ਕੁਝ ਨਾ ਕੁਝ ਕੀਤਾ ਹੋਣਾ ਹੈ, ਤਦੇ ਹੀ ਭਾਂਬੜ ਮਚਿਆ ਹੈ।

ਇਕ ਹਨੇਰੀ ਕੋਠੜੀ, ਦੂਜਾ ਮਿੱਤਰ ਵਿਛੁੰਨੇ-ਅੱਗੇ ਹੀ ਦੁਖੀ ਹਾਂ ਤੇ ਦੂਜਾ ਮਿੱਤਰ (ਸਹਾਰਾ) ਵੀ ਪਾਸ ਨਹੀਂ

ਇਕ ਹਨੇਰੀ ਕੋਠੜੀ, ਦੂਜਾ ਮਿਤਰ ਵਿਛੁੰਨੇ ।
ਕਾਲੇ ਹਰਨਾ ਚਰ ਗਿਉਂ ਸ਼ਾਹ ਹੁਸੈਨ ਦੇ ਬੰਨੇ ।

ਇਕ ਕਮਲੀ ਦੂਜੇ ਪੈ ਗਈ ਮੜ੍ਹੀਆਂ ਦੇ ਰਾਹ-ਜਦ ਕਿਸੇ ਦੇ ਔਗੁਣਾਂ ਨੂੰ ਹੋਰ ਔਗੁਣ ਰਲ ਕੇ ਡੂੰਘਾ ਕਰ ਦੇਣ

'ਇਕ ਕਮਲੀ ਦੂਜੇ ਪੈ ਗਈ ਮੜ੍ਹੀਆਂ ਦੇ ਰਾਹ । ਅੱਗੇ ਹੀ ਓਹਦੇ ਉੱਤੇ ਅਕਲ ਵੱਲੋਂ ਰੱਬ ਦਾ ਰਹਿਮ ਸੀ। ਉਤੋਂ ਵਾਹ ਪੈ ਗਿਆ ਚਲਾਕਾਂ ਨਾਲ। ਕੀ ਕਰਦੀ ?

ਇਕ ਕਰੇਲਾ, ਦੂਜਾ ਨਿੰਮ ਤੇ ਚੜ੍ਹਿਆ-ਜਦ ਕਿਸੇ ਦਾ ਸੁਭਾ ਅੱਗੇ ਹੀ ਮਾੜਾ ਹੋਵੇ ਤੇ ਉਸਦੀ ਹੋਰ ਪਿੱਠ ਠੋਕੀ ਜਾਏ

ਇਕ ਤਾਂ ਪੰਜਾਬਣ ਜੱਟੀਆਂ, ਦੂਜਾ ਸਸ ਨਿਨਾਣਾ, ਤੀਜਾ ਨੂੰਹ ਦੀ ਕੰਡ ਹੌਲੀ, ਚੌਥਾ ਘਰ ਦੇ ਮਾਲਕ ਦਾ ਜੀ ਖੱਟਾ ਵੇਖਿਆ । ਬਸ ਫਿਰ ਤਾਂ ਉਹੋ ਗੱਲ ਆ ਵਾਪਰੀ 'ਇਕ ਕਰੇਲਾ, ਦੂਜਾ ਨਿੰਮ ਚੜਿਆ ।

ਇਕ ਗੰਗਾ ਦਾ ਰਾਹੀਂ, ਇਕ ਮੱਕੇ ਮਦੀਨੇ ਦਾ-ਜਦ ਦ੍ਰਿਸ਼ਟੀਕੋਣ ਅੱਡੋ ਅੱਡ ਹੋਣ

ਮਹੰਤ- ਇਹ ਆਪਦੀ ਅਚਰਜ ਜੋੜੀ ਹੈ। 'ਇਕ ਗੰਗਾ ਦਾ ਰਾਹੀ, ਇਕ ਮਦੀਨੇ ਦਾ, ਇਕ ਝੂਠੇ ਪਦਾਰਥ ਲੱਭਦਾ ਹੈ, ਇਕ ਸੱਚੇ।

ਇਕ ਘਰ ਤਾਂ ਡੈਣ ਵੀ ਛੱਡ ਦੇਂਦੀ ਹੈ-ਜਦ ਕੋਈ ਅਜੇਹੀ ਗੱਲ ਕਿਸੇ ਅੰਗ ਸਾਕ ਦੇ ਬੁਰੇ ਦੀ ਕਰੇ ਜਿਸ ਨਾਲ ਉਹ ਬਿਪਤਾ ਦਾ ਸ਼ਿਕਾਰ ਹੋ ਜਾਵੇ

ਓਏ ਰਾਮਿਆ ! 'ਇਕ ਘਰ ਤਾਂ ਡੈਣ ਵੀ ਛੱਡ ਦੇਂਦੀ ਏ, ਤੂੰ ਤਾਂ ਇਹ ਭੀ ਨਾ ਦੇਖਿਆ ਕਿ ਇਹ ਤੇਰੀ ਆਪਣੀ ਮਾਂ-ਜਾਈ ਭੈਣ ਦਾ ਘਰ-ਪਰਿਵਾਰ ਹੈ। ਬੱਸ ਅਪਣਾ ਉੱਲੂ ਸਿੱਧਾ ਕਰਨ ਦੀ ਹੀ ਕੀਤੀ ਤੂੰ ਤਾਂ।

ਇਕ ਚਣਾ, ਹੇੜ ਕਬੂਤਰਾਂ ਦੀ-ਜਦ ਚੀਜ਼ ਥੋੜੀ ਹੋਵੇ, ਤੇ ਉਸਨੂੰ ਵਰਤਣ ਵਾਲੇ ਬਹੁਤੇ ਹੋਣ

ਚੌਧਰੀ--ਕਿਸ ਕਿਸ ਨੂੰ ਕੁਨੀਨ ਵੰਡਾਂ ! ਝੁਗੇ ਵਿਚ ਗੋਲੀਆਂ ਤਾਂ ਪੰਝੀ ਹਨ। ਪਿੰਡ ਸਾਰਾ ਮੰਗਦਾ ਹੋਇਆ । ਇੱਥੇ ਤਾਂ 'ਇਕ ਚਣਾ, ਹੇੜ ਕਬੂਤਰਾਂ ਦੀ' ਵਾਲਾ ਹਿਸਾਬ ਹੈ। ਮੈਂ ਕੀ ਕਰਾਂ ?

  • «
  • 37
  • 38
  • 39
  • 40
  • 41
  • »