Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੬ ਫੱਗਣ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਹੋਰ ਸੁਣ ਲੋ, ਨਵੇਂ ਚੰਦ ਦੀ ਰਾਮ ਰਾਮ-ਜਦ ਅਚਾਨਕ ਕਿਸੇ ਗੱਲ ਦੇ ਕਹਿਣ ਨਾਲ ਹੈਰਾਨਗੀ ਪੈਦਾ ਹੋਵੇ

ਪੰਡਤ- ਲਉ ਜੀ, ਨਵੇਂ ਚੰਦ ਦੀ ਸੁਣ ਲਓ ਰਾਮ ਰਾਮ। ਮੁੰਡਾ ਤੁਹਾਡਾ ਨਵੀਆਂ ਪੜ੍ਹਾਈਆਂ ਕਰ ਗਿਆ ਏ। ਕਹਿੰਦਾ ਏ, ਅਖੇ ਰੱਬ ਨੂੰ ਨਾ ਯਾਦ ਕਰੀਏ, ਕੀ ਫ਼ਰਕ ਪੈਂਦਾ ਏ ।

ਹੋਰੀ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ-ਜਦ ਕੋਈ ਕਿਸੇ ਹੋਰ ਦੀ ਗੱਲ ਵਲ ਧਿਆਨ ਨਾ ਦੇਵੇ ਤੇ ਆਪਣੇ ਮਤਲਬ ਦਾ ਹੀ ਖ਼ਾਸ ਖ਼ਿਆਲ ਰੱਖੇ

ਸ਼ਾਹ ਜੀ ! ਅਸੀਂ ਤਾਂ ਗੱਲਾਂ ਕਰਦਿਆਂ ਥੱਕ ਗਏ ਹਾਂ ਤੇ ਤੁਸੀਂ ਧਿਆਨ ਹੀ ਨਹੀਂ ਦੇਂਦੇ ? ਸੱਚ ਹੈ 'ਹੋਰੀ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ। ਤੁਸੀਂ ਤਾਂ ਆਪਣੀਆਂ ਸਾਮੀਆਂ ਲਈ ਹੀ ਸੋਚੀਂ ਪਏ ਜਾਪਦੇ ਹੋ।

ਹੋਵਣਹਾਰ ਸੋ ਹੋਗ-ਜੋ ਹੋਣਾ ਹੈ, ਉਹ ਹੋ ਕੇ ਹੀ ਰਹੇਗਾ

ਘਰ ਹੀ ਅੰਦਰ ਜੋਗ ਗੁਰਮੁਖ ਪਾਇਆ ।।
ਹੋਵਣਹਾਰ ਸੋ ਹੋਗ ਗੁਰ ਸਮਝਾਇਆ ॥

ਹੋਵੇ ਸਰਵਣ ਵਿਰਲਾ ਕੋਈ-ਸਰਵਣ ਵਰਗਾ ਪੁੱਤ ਕੋਈ ਵਿਰਲਾ ਹੀ ਹੁੰਦਾ ਹੈ

ਲਖ ਉਪਕਾਰ ਵਿਸਾਰ ਕੇ ਪੁੱਤ ਕੁਪੱਤ ਚੱਕੀ ਉਠ ਝੋਈ। ਹੋਵੈ ਸਰਵਣ ਵਿਰਲਾ ਕੋਈ।

ਹੋਵੇਗਾ ਰਲਿਆ, ਆਵੇਗਾ ਚਲਿਆ-ਜੋ ਕਿਸਮਤ ਵਿੱਚ ਹੈ, ਉਹ ਜ਼ਰੂਰ ਮਿਲੇਗਾ

ਸ਼ਾਹ ਜੀ- ਫ਼ਿਕਰ ਕਾਹਦਾ ਹੈ । 'ਹੋਵੇਗਾ ਰਲਿਆ, ਆਵੇਗਾ ਚਲਿਆ' ਜੋ ਕਿਸਮਤ ਵਿੱਚ ਹੈ, ਉਹ ਅਵੱਸ਼ ਮਿਲੇਗਾ।

ਹੌਲਾ ਭਾਂਡਾ ਬਹੁਤ ਖੜਕਦਾ ਹੈ-ਗੁਣਹੀਨ ਬਹੁਤਾ ਰੌਲਾ ਪਾਂਦੇ ਹਨ

ਠਾਕਰ ਸਿੰਘ - ਮਿੱਤਰੋ ! 'ਹੌਲਾ ਭਾਂਡਾ ਬਹੁਤਾ ਖੜਕਦਾ ਹੈ। ਅੰਦਰੋਂ ਉਹ ਪੋਲਾ ਹੈ ਤੇ ਪੈਸਾ ਟਕਾ ਪੱਲੇ ਇੱਕ ਨਹੀਂ ਸੂ। ਬਾਹਰੋਂ ਜੋ ਮਰਜ਼ੀ ਹੈ, ਗੱਪਾਂ ਮਾਰੇ।

ਹੌਲੇ ਭਾਰ ਤੇ ਸਾਥ ਦੇ ਮੋਹਰੇ-ਸੌਖਾ ਕੰਮ ਹੋਣ ਕਰਕੇ ਕਿਸੇ ਦਾ ਸਾਥੀਆਂ ਨਾਲੋਂ ਅੱਗੇ ਲੰਘ ਜਾਣਾ

ਆਹੋ ਜੀ, ਸ਼ਾਹ ਜੀ ! ਤੁਸੀਂ ਕਿਉਂ ਨਾ ਵਧ ਵਧ ਕੇ ਗਲਾਂ ਕਰੋ। ਹੌਲੇ ਭਾਰ ਤੇ ਸਾਥ ਦੇ ਮੋਹਰੇ। ਪੁੱਛੋ ਸਾਥੋਂ, ਜਿਨ੍ਹਾਂ ਨੂੰ ਸਾਹ ਲੈਣਾ ਵੀ ਨਸੀਬ ਨਹੀਂ ਹੁੰਦਾ । ਅਸੀਂ ਕਿਵੇਂ ਅਰਾਮ ਕਰੀਏ ?

ਹੰਸ ਹੰਸਾ ਬਗ ਬਗਾ-ਭਲੇ ਪੁਰਸ਼ਾਂ ਦਾ ਮੇਲ ਭਲੇ ਪਰਸ਼ਾਂ ਨਾਲ ਹੁੰਦਾ ਹੈ ਤੇ ਮਾੜਿਆਂ ਦਾ ਮਾੜਿਆਂ ਨਾਲ

ਹੰਸ ਹੰਸਾ ਬਗ ਬਗਾ ਲਹੈ ਮਨ ਕੀ ਚਾਲ।

ਹੰਸਾ ਹੰਸਾ ਚਲ ਗਿਆ ਕਾਗ ਭਇਆ ਦੀਵਾਨ-ਜਦ ਕਿਸੇ ਚੰਗੇ ਦੇ ਮਰ ਜਾਣ ਮਗਰੋਂ ਉਸਦੀ ਥਾਂ ਮਾੜੇ ਨੂੰ ਮਿਲੇ

ਸਕੱਤਰ-ਚੌਧਰੀ ਜੀ । ਪ੍ਰਧਾਨ ਜੀ ਚਲ ਵਸੇ, ਉਨ੍ਹਾਂ ਦੀ ਥਾਂ ਜੋ ਆਏ ਹਨ, ਉਹ ਤੁਸਾਥੋਂ ਭੁੱਲੇ ਨਹੀਂ, ਕੰਮ ਸੂਤ ਕਿਵੇਂ ਪਵੇ 'ਹੰਸਾ ਹੰਸਾ ਚਲ ਗਿਆ, ਕਾਗ ਭਇਆ ਦੀਵਾਨ' ਵਾਲਾ ਹਿਸਾਬ ਹੋ ਗਿਆ ਹੈ।

ਹੰਸਾਂ ਦੇ ਚਾਲੇ ਵੇਖ ਕਾਗਾਂ ਦੀ ਟੋਰ ਭੁਲ ਗਏ-ਕਿਸੇ ਵੱਡੇ ਦੀ ਨਕਲ ਜਾਂ ਰੀਸ ਕਰਦਿਆਂ ਆਪਣਾ ਆਪ ਭੁਲਾ ਬਹਿਣਾ

ਪਿਆਰਾ ਆਪ ਜਮਾਲ ਵਿਖਾਲੇ,
ਮਸਤ ਕਲੰਦਰ ਹੋਣ ਮਤਵਾਲੇ
ਹੰਸਾਂ ਦੇ ਹੁਣ ਵੇਖ ਕੇ ਚਾਲੇ,
ਬੁਲ੍ਹਾ ਭੁਲ ਗਈ ਕਾਗਾਂ ਦੀ ਟੋਰ ।

ਹੰਸਾਂ ਨਾਲ ਟਟੀਹਰੀ ਕਿਉਂ ਪਹੁੰਚੈ ਦਉੜੀ-ਚੰਗੇ ਪੁਰਸ਼ ਦੀ ਮਾੜਾ ਰੀਸ ਨਹੀਂ ਕਰ ਸਕਦਾ

ਬੋਲੈ ਅਗੇ ਗਾਵੀਐ, ਭੈਰਉ ਸੋ ਗਉੜੀ ।
ਹੰਸਾਂ ਨਾਲ ਟਟੀਹਰੀ, ਕਿਉਂ ਪਹੁੰਚੈ ਦਉੜੀ।

ਹੰਕਾਰਿਆ ਸੋ ਮਾਰਿਆ-ਹੰਕਾਰ ਕਰਨ ਵਾਲਾ ਦੁੱਖ ਪਾਉਂਦਾ ਹੈ

ਵੇਖੋ ਭਾਈ, ਸਾਊਆਂ ਦੇ ਪੁੱਤਰਾਂ ਨੂੰ ਸਦਾ ਨਿੰਮਰਤਾ ਨਾਲ ਤੁਰਨਾ ਚਾਹੀਦਾ ਹੈ । 'ਹੰਕਾਰਿਆ ਸੋ ਮਾਰਿਆ। ਰੱਬ ਹੰਕਾਰ ਦਾ ਸਿਰ ਸਦਾ ਨੀਵਾਂ ਕਰਦਾ ਹੈ।

  • «
  • 79
  • 80
  • 81
  • 82
  • 83
  • »