'ਗੋਦੜੀ ਵਿੱਚ ਲਾਲ' ਜੇ ਨਿਰਾ। ਉਸ ਦੇ ਬਾਹਰਮੁਖੀ ਪਹਿਰਾਵੇ ਨੂੰ ਨਾ ਦੇਖ, ਉਸ ਦੇ ਗੁਣਾਂ ਨੂੰ ਵੇਖ ।
ਤੁਸੀਂ ਦਿਲ ਥੋੜਾ ਨਾ ਕਰੋ ਤਾਂ ਥਾਂ ਬਥੇਰੀ ਹੈ। 'ਗੋਡਾ ਚਾਇਆ ਤੇ ਸਿੱਖ ਮਿਟਾਇਆ'।
ਆਪ ਆਉਣ ਦੀ ਨਹੀਂ ਜੇ ਨੀਤ ਓਹਦੀ । ਕਾਹਨੂੰ ਗੋਂਗਲੂ ਤੋਂ ਮਿਟੀ ਝਾੜਦਾ ਹੈ। ਜੇਕਰ ਅੱਗ ਨੂੰ ਨਹੀਂ ਬੁਝਾਉਣ ਜੋਗਾ, ਪਾ ਪਾ ਤੇਲ ਕਿਉਂ ਸੜਿਆ ਨੂੰ ਸਾੜਦਾ ਹੈ ।
ਪਿਆਰੀ ਕੋਹ ਨ ਚਲੀ ਤੇ ਬਾਬਾ ਤਿਹਾਈ । ਹੁਣੇ ਥੱਕ ਗਈ ਏਂ । ਅਜੇ ਤਾਂ 'ਗੋਹੜੇ ਵਿੱਚੋਂ ਪੂਣੀ ਨਹੀਂ ਕੱਤੀ। ਤੂੰ ਤਾਂ ਮਲੂਕ ਜ਼ਾਦੀ ਹੋ ਗਈ ਏਂ ।
ਇਹ ਚੰਗੀ ਭਾਈਵਾਲ ਏ। ਕੰਮ ਵੀ ਮੈਂ ਕਰਾਂ, ਧਨ ਵੀ ਮੈਂ ਲਾਵਾਂ ਤੇ ਤੁਸੀਂ ਸੁਕੇ ਉਤੇ ਹਿਸਾ ਉਗਰਾਹੋ। 'ਗੁੜ, ਘੀ, ਮੈਦਾ ਤੇਰਾ, ਜਲ, ਫੂਕ ਬਸੰਤਰ ਮੇਰਾ' । ਇਹ ਭਾਈਵਾਲੀ ਕਿਵੇਂ ਚੱਲੂ।
ਘਰ ਵਾਲਾ- ਭਲੀਏ ਲੋਕੇ। ਇਹ ਖਰਚੀਲੀਆਂ ਆਦਤਾਂ ਘਰ ਉਜਾੜ ਦੇਣਗੀਆਂ ਤੂੰ ਟੱਬਰਦਾਰ ਏਂ। ਲੁੱਟੀ ਜਾਏਂਗੀ। 'ਗੁੜ ਗਿਲੀ ਰੰਨ ਵਿਗੋਏ, ਛੱਲੀ ਪੂਣੀ ਹੱਟੀ ਢੋਏ। ਕੁਝ ਮੇਰੀ ਪਤ ਦਾ ਵੀ ਖਿਆਲ ਕਰ।
ਸ਼ਰਾਬ ਨਾਲ ਕਬਾਬ ਹੀ ਸੋਭਦਾ ਏ। ਸ਼ਰਾਬ ਕੀ ਆਖ ਤੇ ਵੈਸ਼ਨੂੰ ਕੀ ਆਖ । ‘ਗੁੜ ਖਾਣਾ ਤੇ ਗੁਲਗੁਲਿਆਂ ਤੋਂ ਪ੍ਰਹੇਜ਼।'
ਅਸੀਂ ਅਮੀਰੀ ਤੇ ਐਸ਼ ਨਹੀਂ ਚਾਹੁੰਦੇ । ਪਰ 'ਗੁੱਲੀ, ਕੁਲੀ ਤੇ ਜੁੱਲੀ ਤੇ ਚਾਹੀਦੀ ਹੈ। 'ਗੁਲੀ, ਕੁਲੀ, ਜੁੱਲੀ ਤੇ ਸਾਰੀ ਖਲਕਤ ਭੁੱਲੀ।'
ਰੂੜ ਸਿੰਘ-ਸ਼ਾਹ ਜੀ ! ਰੱਬ ਤੋਂ ਉੱਤੇ ਸਾਡੀ ਓਟ ਕੌਣ ਏ । ਇਹ ਵੇਲਾ ਲੱਜਾ ਰੱਖਣ ਦਾ ਏ । ਸਿਆਣਿਆਂ ਨੇ ਕਿਹਾ ਏ ਨਾ ‘ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ" ਹੁਣ ਕੁੜੀ ਦਾ ਭਾਦੋਂ ਦਾ ਵਿਆਹ ਜੇ, ਤੇ ਉਹ ਵੀ ਤੁਹਾਡੀ ਆਪਣੀ ਧੀ ਏਂ ।
ਨੁਕਸਾਨ ਨਾ ਹੁੰਦਾ, ਤਾਂ ਕੀ ਹੁੰਦਾ। ਕਿਹੋ ਜਿਹੇ ਕੁਪੱਤੇ ਆਗੂ ਦੇ ਉਹ ਲੜ ਜਾ ਲੱਗਾ ਸੀ ? ਸੱਚ ਸਿਆਣਿਆਂ ਆਖਿਆ : 'ਗੁਰੂ ਧਾਰ ਚੁਣ ਕੇ ਤੇ ਪਾਣੀ ਪੀ ਪੁਣ ਕੇ'।
ਹਸੀਲ ਕੌਰ ਦੇ ਮੂੰਹੋਂ ਸਹਿਜੇ ਜਿਹੇ ਨਿਕਲਿਆ, ਹਾਏ ! ਮੈਂ ਇਕੱਲੀ ਕੀ ਕਰਾਂਗੀ ? ਬਿਜੈ ਸਿੰਘ ਨੇ ਸਮਝ ਲਿਆ। ਬੁੱਲ੍ਹਾਂ ਵਿਚੋਂ ਬੋਲਿਆ ‘ਗੁਰੂ ਅੰਗ ਸੰਗ, ਗੁਰੂ ਅੰਗ ਸੰਗ।'
ਗੁਰ ਵੀਚਾਰੀ ਅਗਨਿ ਨਿਵਾਰੀ ॥ ਆਪਿਉ ਪੀਓ ਆਤਮ ਸੁਖ ਧਾਰਿ॥